ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ 5 ਲੋੜਵੰਦਾਂ ਨੂੰ ਵੀਅਲ ਚੇਅਰਾਂ ਕੀਤੀਆਂ ਭੇਂਟ

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ 5 ਲੋੜਵੰਦਾਂ ਨੂੰ ਵੀਅਲ ਚੇਅਰਾਂ ਕੀਤੀਆਂ ਭੇਂਟ

ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ-ਸੰਧਵਾਂ

ਭਲਕੇ ਪਿੰਡ ਵਾਂਦਰ ਜਟਾਣਾ ਵਿਖੇ ਲਗਾਏ ਜਾ ਰਹੇ ਮੁਫਤ ਸਿਹਤ ਜਾਂਚ ਕੈਂਪ ਦਾ ਲੋਕਾਂ ਨੂੰ ਲਾਹਾ ਲੈਣ ਦੀ ਕੀਤੀ ਅਪੀਲ

ਕੋਟਕਪੁਰਾ 27 ਫਰਵਰੀ ()

ਰੋਟਰੀ ਕਲੱਬ ਵੱਲੋਂ ਲੋੜਵੰਦ ਦਿਵਿਆਂਗਾਂ ਦੀ ਮਦਦ ਲਈ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਆਯੋਜਿਤ ਕੀਤੇ ਵਿਕਲਾਂਗ ਵੀਅਲ ਚੇਅਰ ਵੰਡ ਸਮਾਗਮ ਵਿਚ ਸਪੀਕਰ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਅਤੇ ਉਨ੍ਹਾਂ ਲੋੜਵੰਦਾਂ ਨੂੰ ਪੰਜ ਵੀਅਲ ਚੇਅਰਾਂ ਭੇਂਟ ਕੀਤੀਆਂ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਸਾਨੂੰ ਹਮੇਸ਼ਾਂ ਹੀ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਵੱਲੋਂ ਲੋੜਵੰਦ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਂਦੀ ਹੈ ਜੋ ਕਿ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਤੇ ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਨੂੰ ਸਮਾਜ ਵਿੱਚ ਬਰਾਬਰਤਾ ਦਵਾਈਏ।

ਉਨ੍ਹਾਂ ਅੱਗੇ ਕਿਹਾ ਕਿ ਰੋਟਰੀ ਕਲੱਬ ਵੱਲੋਂ ਜਿਥੇ ਲੋਕਾਂ ਨੂੰ ਹਰ ਲੋੜੀਂਦੀ ਸਹੂਲਤ ਦਿੱਤੀ ਜਾ ਰਹੀ ਹੈ, ਉੱਥੇ ਹੀ ਕੱਲ੍ਹ ਪਿੰਡ ਵਾਂਦਰ ਜਟਾਣਾ ਵਿਖੇ ਕਲੱਬ ਵੱਲੋਂ ਮੁਫਤ ਸਿਹਤ ਜਾਂਚ ਕੈਂਪ ਵਿੱਚ ਮੁਫਤ ਟੈਸਟ ਕਰਵਾਏ ਜਾਣਗੇ, ਜਿਸ ਵਿੱਚ ਸਾਰੇ ਲੋੜੀਂਦੇ ਟੈਸਟਾਂ ਦੇ ਨਾਲ ਨਾਲ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਵੀ ਟੈਸਟ ਹੋਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਤੋਂ ਕੈਂਸਰ ਦਾ ਟੈਸਟ ਵੀ ਕਰਵਾਉਣ ਤਾਂ ਜੋ ਜੇਕਰ ਕਿਸੇ ਨੂੰ ਇਹ ਨਾ-ਮੁਰਾਦ ਬਿਮਾਰੀ ਹੈ, ਤਾਂ ਉਸ ਦਾ ਸਮੇਂ ਸਿਰ ਇਲਾਜ ਹੋ ਸਕੇ। ਉਨ੍ਹਾਂ ਕਿਹਾ ਕਿ ਕੈਂਸਰ ਦਾ ਇਲਾਜ ਹੈ ਜੇਕਰ ਇਸ ਦਾ ਸਮੇਂ ਸਿਰ ਪਤਾ ਲੱਗ ਜਾਵੇ।

ਇਸ ਮੌਕੇ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ, ਐਸ.ਐਮ.ਓ ਡਾ. ਹਰਿੰਦਰ ਗਾਂਧੀ, ਮਨਪ੍ਰੀਤ ਸਿੰਘ ਬਰਾੜ ਪ੍ਰਧਾਨ ਰੋਟਰੀ ਕਲੱਬ, ਸੁਨੀਲ ਸਿੰਗਲਾ ਫਾਰਮਸਿਸਟ, ਸਤਵੰਤ ਕੌਰ, ਪੀ.ਏ ਟੂ ਸਪੀਕਰ ਅਮਨਦੀਪ ਸਿੰਘ ਤੋਂ ਇਲਾਵਾ ਰੋਟਰੀ ਕੱਲਬ ਦੇ ਮੈਂਬਰ ਅਤੇ ਨੁਮਾਇੰਦੇ ਤੇ ਹੋਰ ਹਾਜ਼ਰ ਸਨ।

Prince

Read Previous

ਮੁੱਖ ਮੰਤਰੀ ਦਾ ਵੱਡਾ ਐਲਾਨ, 88 ਮਾਰਕਿਟ ਕਮੇਟੀਆਂ ਦੇ ਲਾਏ ਚੇਅਰਮੈਨ ਦੇਖੋ ਪੂਰੀ ਲਿਸਟ।

Read Next

ਡੋਂਕੀ ਰੂਟ ਰਾਹੀਂ ਗਏ ਨੌਜਵਾਨਾਂ ਨਾਲ ਪਰਤਣ ’ਤੇ ਹਮਦਰਦੀ ਦੀ ਲੋੜ ਨਹੀਂ : ਮਨੋਹਰ ਲਾਲ ਖੱਟਰ

Leave a Reply

Your email address will not be published. Required fields are marked *