ਵੱਡੀ ਖ਼ਬਰ: ਪਟਿਆਲਾ ‘ਚ ਮੁੜ ਬਹਾਲ ਹੋਈ ਇੰਟਰਨੈੱਟ ਸੇਵਾ
ਬੀਤੇ ਦਿਨ ਹਿੰਸਕ ਝੜਪ ਤੋਂ ਬਾਅਦ ਪਟਿਆਲਾ ਜ਼ਿਲ੍ਹੇ ‘ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ, ਪਰ ਹੁਣ ਇਸ ਵੇਲੇ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੰਟਰਨੈੱਟ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ।
ਹਾਲਾਂਕਿ ਪਹਿਲਾਂ ਕਿਹਾ ਗਿਆ ਸੀ ਕਿ ਸੇਵਾ 6 ਵਜੇ ਬਹਾਲ ਕੀਤੀ ਜਾਵੇਗੀ, ਪਰ 2 ਘੰਟੇ ਪਹਿਲਾਂ ਹੀ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ।