ਅਮਰਜੀਤ ਸਿੰਘ ਪਦਮ ਦੀ ਯਾਦ ’ਚ ਪ੍ਰੀਵਾਰ ਵੱਲੋਂ ਸਕੂਲ ’ਚ ਆਰ.ਓ ਅਤੇ ਚਿੱਲਰ ਲਗਵਾਇਆ।

ਅਮਰਜੀਤ ਸਿੰਘ ਪਦਮ ਦੀ ਯਾਦ ’ਚ ਪ੍ਰੀਵਾਰ ਵੱਲੋਂ ਸਕੂਲ ’ਚ ਆਰ.ਓ ਅਤੇ ਚਿੱਲਰ ਲਗਵਾਇਆ।

ਫ਼ਰੀਦਕੋਟ, 24 ਜੁਲਾਈ ( ਪਰਵਿੰਦਰ ਸਿੰਘ ਕੰਧਾਰੀ )-ਸਰਕਾਰੀ ਮਿਡਲ ਸਮਾਰਟ ਸਕੂਲ ਸੰਜੇ ਨਗਰ ਫ਼ਰੀਦਕੋਟ ਵਿਖੇ ਵਿਦਿਆਰਥੀਆਂ ਦੇ ਪੀਣ ਲਈ ਪਾਣੀ ਦਾ ਯੋਗ ਪ੍ਰਬੰਧ ਨਹੀਂ ਸੀ। ਜ਼ਮੀਨੀ ਪਾਣੀ ਪੀਣ ਯੋਗ ਨਹੀਂ ਸੀ, ਇੱਥੇ ਤੱਕ ਕਿ ਵਿਦਿਆਰਥੀਆਂ ਦੇ ਮਿਡ-ਡੇ-ਮੀਲ ਨੂੰ ਤਿਆਰ ਕਰਨ ਵਾਸਤੇ ਅਧਿਆਪਕ ਆਪਣੇ ਪੱਧਰ ਤੇ ਵਿਦਿਆਰਥੀਆਂ ਲਈ ਪਾਣੀ ਖਰੀਦੇ ਸਨ। ਇਸ ਸਬੰਧੀ ਜਾਣਕਾਰੀ ਮਿਲਣ ਤੇ ਕਿ੍ਰਸ਼ਨਾਂਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਪ੍ਰਧਾਨ ਪਿ੍ਰੰਸੀਪਲ ਸੁਰੇਸ਼ ਅਰੋੜਾ ਨੇ ਆਪਣੇ ਪ੍ਰਵਾਸੀ ਭਾਰਤੀ ਮਿੱਤਲ ਓਮਕਾਰ ਪਦਮ ਨਾਲ ਗੱਲ ਸਾਂਝੀ ਕੀਤੀ। ਜਿਸ ਤੇ ਸ਼੍ਰੀਮਤੀ ਬਲਵਿੰਦਰ ਕੌਰ ਮਾਤਾ ਉਮਕਾਰ ਪਦਮ, ਸਤਨਾਮ ਸਿੰਘ ਦੇ ਮਾਤਾ ਨੇ ਆਪਣੇ ਸਵਰਗੀ ਪਤੀ ਅਮਰਜੀਤ ਸਿੰਘ ਪਦਮ ਦੀ ਯਾਦ ’ਚ ਸੁਸਾਇਟੀ ਦੇ ਪ੍ਰਧਾਨ ਦੀ ਪ੍ਰੇਰਣਾ ਸਦਕਾ 300 ਲੀਟਰ ਦਾ ਕਮਰਸ਼ੀਅਲ ਆਰ.ਓ.ਅਤੇ 300 ਲੀਟਰ ਦਾ ਚਿੱਲਰ ਲਗਾਉਣ ਦਾ ਫ਼ੈਸਲਾ ਕੀਤਾ ਅਤੇ ਜ਼ਿੰਮੇਵਰੀ ਕਿ੍ਰਸ਼ਨਾਂਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਨੂੰ ਸੌਂਪੀ। ਪਾਣੀ, ਪੀਣ ਵਾਲੇ ਸਥਾਨ ਤੇ ਇੱਕ ਸ਼ੈੱਡ ਵੀ ਤਿਆਰ ਕੀਤਾ ਗਿਆ। ਇਸ ਸਾਰੇ ਮੁਕੰਮਲ ਪ੍ਰੋਜੈੱਕਟ ਤੇ 1ਲੱਖ50 ਹਜ਼ਾਰ ਰੁਪਏ ਪਦਮ ਪ੍ਰੀਵਾਰ ਵੱਲੋਂ ਖਰਚ ਕੀਤੇ ਗਏ। ਇਸ ਪ੍ਰੋਜੈਕਟ ਦੇ ਮੁੰਕਮਲ ਹੋਣ ਤੇ ਸਾਦਾ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕੇ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਉਦਘਾਟਨ ਕੀਤਾ। ਸਮਾਗਮ ਦੀ ਪ੍ਰਧਾਨਗੀ ਸ਼ਿਵਰਾਜ ਕਪੂਰ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ/ਸੈਕੰਡਰੀ ਫ਼ਰੀਦਕੋਟ ਨੇ ਕੀਤੀ। ਨਗਰ ਕੌਂਸਲ ਫ਼ਰੀਦਕੋਟ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਅਸੀਂ ਪਦਮ ਪ੍ਰੀਵਾਰ ਦੇ ਧੰਨਵਾਦੀ ਹਾਂ, ਜਿਨ੍ਹਾਂ ਵਿਦਿਆਰਥੀਆਂ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਹੈ। ਉਨ੍ਹਾਂ ਇਹ ਪੁੰਨ ਦਾ ਕੰਮ ਹੈ। ਪਾਣੀ ਦੀ ਸੇਵਾ ਸਭ ਤੋਂ ਉੱਤਮ ਸੇਵਾ ਮੰਨੀ ਜਾਂਦੀ ਹੈ। ਉਨ੍ਹਾਂ ਕਿਹਾ ਅੱਜ ਲੋੜ ਹੈ ਕਿ ਅਸੀਂ ਪਦਮ ਪ੍ਰੀਵਾਰ ਦੀ ਤਰ੍ਹਾਂ ਮਨੁੱਖਤਾ ਦੀ ਸੇਵਾ ਲਈ ਆਪਣੀ ਸਮਰੱਥਾ ਅਨੁਸਾਰ ਜ਼ਰੂਰ ਯੋਗਦਾਨ ਪਾਈਏ। ਸ਼ਿਵਰਾਜ ਕਪੂਰ ਜ਼ਿਲਾ ਸਿੱਖਿਆ ਅਫ਼ਸਰ ਨੇ ਪਦਮ ਪ੍ਰੀਵਾਰ, ਕਿ੍ਰਸ਼ਨਾਂਵੰਤੀ ਸੇਵਾ ਸੁਸਾਇਟੀ ਦੇ ਇਸ ਉਪਰਾਲੇ ਦੀ ਪ੍ਰੰਸ਼ਸ਼ਾ ਕੀਤੀ। ਉਨ੍ਹਾਂ ਕਿਹਾ ਮੈਨੂੰ ਆਸ ਹੈ ਕਿ ਭਵਿੱਖ ’ਚ ਸਰਕਾਰੀ ਸਕੂਲਾਂ ਵਾਸਤੇ ਸਹਿਯੋਗ ਮਿਲਦਾ ਰਹੇਗਾ। ਇਸ ਮੌਕੇ ਪਦਮ ਪ੍ਰੀਵਾਰ ਵੱਲੋਂ ਹਲਕਾ ਵਿਧਾਇਕ, ਜ਼ਿਲਾ ਸਿੱਖਿਆ ਅਫ਼ਸਰ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਹੋਣ ਦੀ ਖੁਸ਼ੀ ਅਧਿਆਪਕਾਂ ਤੇ ਬੱਚਿਆਂ ਦੇ ਚਿਹਰਿਆਂ ਤੇ ਸਾਫ਼ ਦਿਖਾਈ ਦੇ ਰਹੀ ਸੀ। ਇਸ ਮੌਕੇ ਸੁਸਾਇਟੀ ਪ੍ਰਧਾਨ ਪਿ੍ਰੰਸੀਪਲ ਸੁਰੇਸ਼ ਅਰੋੜਾ ਨੇ ਸਭ ਦਾ ਧੰਨਵਾਦ ਕਰਦਿਆਂ ਸੁਸਾਇਟੀ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਸੁਰਿੰਦਰ ਅਰੋੜਾ, ਸੁਖਜਿੰਦਰ ਸਿੰਘ ਸੁੱਖਾ, ਭਾਰਤ ਭੂਸ਼ਨ ਜਿੰਦਲ, ਗੁਰਿੰਦਰ ਸਿੰਘ ਮਨੀ, ਬਲਵਿੰਦਰ ਸਿੰਘ ਬਿੰਦੀ, ਜੀਤ ਸਿਘ, ਐਡਵੋਕੇਟ ਨਾਇਬ ਸਿੰਘ ਸੰਘਾ, ਸ਼ਮਿੰਦਰ ਸਿੰਘ ਮਾਨ, ਪਿ੍ਰੰਸੀਪਲ ਰਾਜੇਸ਼ ਸ਼ਰਮਾ, ਹਰਪਾਲ ਕੌਰ ਸੰਧੂ, ਅਮਰਜੀਤ ਸਿੰਘ, ਜਸਕੀਰਤ ਕੌਰ, ਰੁਪਾਲੀ, ਹਰਪ੍ਰੀਤ ਕੌਰ, ਜਸਵੰਤ ਸਿੰਘ, ਗੁਰਪ੍ਰੀਤ ਸਿੰਘ, ਜਗਦੀਪ ਕੌਰ, ਟੋਨੀ ਧੀਂਗੜਾ, ਗੁਰੰਜਟ ਸਿੰਘ, ਅਮਨਿੰਦਰ ਸਿੰਘ ਕੋਆਰਡੀਨੇਟਰ, ਬੱਬੂ ਸਰਾਂ, ਗੁਰਵਿੰਦਰ ਸਿੰਘ ਧੀਂਗੜਾ ਸਟੇਟ ਐਵਾਰਡੀ, ਕਰਮਜੀਤ ਸਿੰਘ ਬੇਦੀ, ਵਿਜੈ ਕੱਕੜ ਅਤੇ ਕਮਲਜੀਤ ਸਿੰਘ ਐੱਮ.ਸੀ.ਹਾਜ਼ਰ ਸਨ।ਫ਼ੋਟੋ:24ਐੱਫ਼ਡੀਕੇਪੀ5:ਪਦਮ ਪ੍ਰੀਵਾਰ ਵੱਲੋਂ ਲਗਾਏ ਆਰ.ਓ,ਚਿੱਲਰ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਪ੍ਰਧਾਨ ਪਿ੍ਰੰ.ਸੁਰੇਸ਼ ਅਰੋੜਾ, ਸ਼ਿਵਰਾਜ ਕਪੂਰ ਅਤੇ ਹੋਰ। ਫ਼ੋਟੋ:

Prince

Read Previous

ਸਪੀਕਰ ਵੱਲੋਂ ਮੈਰਿਟ ਵਿੱਚ ਆਉਣ ਵਾਲੇ ਹੋਣਹਾਰ ਵਿਦਿਆਰਥੀ ਸਨਮਾਨਿਤ

Read Next

ਰੋਟਰੀ ਕਲੱਬ ਫ਼ਰੀਦਕੋਟ ਨੇ ਨਸ਼ਿਆਂ ਖਿਲਾਫ ਕੱਢੀ ਜਾਗਰੂਕਤਾ ਪੈਦਾ ਕਰਨ ਲਈ ਮੋਟਰ ਸਾਈਕਲ ਰੈਲੀ,ਨੌਜਵਾਨ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਿਭਾਉਣ ਅਹਿਮ ਭੂਮਿਕਾ: ਅਰਸ਼ ਸੱਚਰ

Leave a Reply

Your email address will not be published. Required fields are marked *