
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਫਰੀਦਕੋਟ ਵਲੋਂ ਲਗਾਇਆ ਗਿਆ ਫਰੀ ਮੈਡੀਕਲ ਕੈਂਪ।
ਫਰੀਦਕੋਟ ( ਪਰਵਿੰਦਰ ਸਿੰਘ ਕੰਧਾਰੀ ) ਫਰੀਦਕੋਟ ਦੇ ਨੇੜਲੇ ਪਿੰਡ ਚੰਦਬਾਜਾ ਵਿਖੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਨੂੰ ਸਮਰਪਿਤ ਫਰੀ ਮੈਡੀਕਲ ਕੈਂਪ ਲਾਇਆ ਗਿਆ ਜਿਸ ਵਿਚ ਬਲਾਕ ਫ਼ਰੀਦਕੋਟ ਦੇ ਡਾਕਟਰ ਸਾਥੀਆਂ ਨੇ ਭਾਗ ਲਿਆ, ਆਉਣ ਜਾਣ ਵਾਲੀਆ ਸੰਗਤਾਂ ਨੂੰ ਫਰੀ ਮੈਡੀਕਲ ਸਹੂਲਤ ਮੁੱਹਈਆ ਕਰਵਾਈ ਗਈ, ਅਤੇ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ, ਇਸ ਮੈਡੀਕਲ ਕੈਂਪ ਵਿੱਚ ਬਲਾਕ ਪ੍ਰਧਾਨ ਡਾਕਟਰ ਅੰਮ੍ਰਿਤਪਾਲ ਸਿੰਘ ਟਹਿਣਾ , ਡਾਕਟਰ ਕੁਲਵੰਤ ਸਿੰਘ ਜਰਨਲ ਸੈਕਟਰੀ, ਡਾਕਟਰ ਗੁਰਮੀਤ ਸਿਘ ਕੈਸੀਅਰ, ਡਾਕਟਰ ਹਰਭਜਨ ਸਿੰਘ ਖ਼ਾਲਸਾ ਸਲਾਹਕਾਰ, ਡਾਕਟਰ ਬੂਟਾ ਸਿੰਘ ਧੂੜਕੋਟ ਮੀਤ ਪ੍ਰਧਾਨ, ਡਾਕਟਰ ਜਸਪਾਲ ਸਿੰਘ ਚੰਦਬਾਜਾ, ਡਾਕਟਰ ਪ੍ਰੇਮ ਨਾਥ ਜੀ ਜਿਲਾ ਡੈਲੀਗੇਟ, ਡਾਕਟਰ ਜਗਮੇਲ ਸਿੰਘ ਚੰਦਬਾਜਾ ਡਾਕਟਰ ਜਸਪਿੰਦਰ ਸਿੰਘ ਭਾਗਥਲਾ, ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਕੈਂਪ ਵਿੱਚ ਕਰੀਬ 650 ਮਰੀਜ਼ਾਂ ਨੂੰ ਚੈੱਕ ਅੱਪ ਕਰਨ ਉਪਰੰਤ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।