ਫ਼ਰੀਦਕੋਟ: ਜ਼ਿਲਾ ਪੱਧਰੀ ਕਰਾਟੇ ਪ੍ਰਤੀਯੋਗਤਾ ’ਚ ਕਰਨਵੀਰ ਕੌਰ ਚਹਿਲ ਦੂਜੇ ਸਥਾਨ ‘ਤੇ ਰਹੀ

ਫ਼ਰੀਦਕੋਟ: ਜ਼ਿਲਾ ਪੱਧਰੀ ਕਰਾਟੇ ਪ੍ਰਤੀਯੋਗਤਾ ’ਚ ਕਰਨਵੀਰ ਕੌਰ ਚਹਿਲ ਦੂਜੇ ਸਥਾਨ ‘ਤੇ ਰਹੀ

ਪਰਵਿੰਦਰ ਸਿੰਘ ਕੰਧਾਰੀ

ਫ਼ਰੀਦਕੋਟ, 19 ਫ਼ਰਵਰੀ 2025- ਜ਼ਿਲਾ ਸਿੱਖਿਆ ਵਿਭਾਗ ਫ਼ਰੀਦਕੋਟ ਵੱਲੋਂ, ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ ਦੀ ਯੋਗ ਸਰਪ੍ਰਸਤੀ ਅਤੇ ਜ਼ਿਲਾ ਖੇਡ ਕੋਆਰਡੀਨੇਟਰ ਕੇਵਲ ਕੌਰ ਦੀ ਯੋਗ ਅਗਵਾਈ ਹੇਠ ਰਾਣੀ ਲਕਸ਼ਮੀ ਬਾਈ ਆਤਮ ਰਕਸ਼ਾ ਪ੍ਰੀਕਿਸ਼ਣ ਕੰਪੋਨੈਂਟ ਤਹਿਤ ਕਰਵਾਏ ਜ਼ਿਲਾ ਪੱਧਰੀ ਕਰਾਟਿਆਂ ਦੇ ਮੁਕਾਬਲੇ ’ਚ ਸਰਕਾਰੀ ਮਿਡਲ ਸਕੂਲ ਚਹਿਲ ਦੀ ਵਿਦਿਆਰਥਣ ਕਰਨਵੀਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।

ਇਸ ਵਿਦਿਆਰਥਣ ਦਾ ਸਕੂਲ ਪਹੁੰਚਣ ਤੇ ਸਕੂਲ ਦੀ ਮੁੱਖ ਅਧਿਆਪਕਾ ਲਵਲੀਨ ਕੌਰ ਤੇ ਸਟਾਫ਼ ਵੱਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ। ਇਸ ਮੌਕੇ ਪੰਜਾਬੀ ਮਾਸਟਰ ਸੁਰਿੰਦਰਪਾਲ ਸਿੰਘ, ਗੁਰਦਿੱਤ ਸਿੰਘ, ਰੁਚੀ ਅਰੋੜਾ, ਭੁਪਿੰਦਰ ਕੌਰ, ਰਾਜਵਿੰਦਰ ਕੌਰ, ਮਨਦੀਪ ਕੌਰ ਅਤੇ ਅਮਨਦੀਪ ਕੌਰ ਨੇ ਮਿਲ ਕੇ ਕਰਨਵੀਰ ਕੌਰ ਦਾ ਸਨਮਾਨ ਕੀਤਾ। ਸਕੂਲ ਮੁਖੀ ਲਵਲੀਨ ਕੌਰ ਨੇ ਸਮੂਹ ਵਿਦਿਆਰਥੀਆਂ ਨੂੰ ਜ਼ਿੰਦਗੀ ’ਚ ਪ੍ਰਾਪਤੀਆਂ ਕਰਨ ਵਾਸਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

Prince

Read Previous

ਭਾਰਤ ਕੋਲ ਪੈਸੇ ਦੀ ਕਮੀ ਨਹੀਂ ਹੈ, ਅਮਰੀਕਾ ਅਰਬਾਂ ਡਾਲਰ ਕਿਉਂ ਦੇਵੇ: ਡੋਨਾਲਡ ਟਰੰਪ

Read Next

ਸਰਕਾਰੀ ਕਾਲਜ ਆਫ ਐਜੂਕੇਸਨ ਵਿਖੇ ਆਟਿਜਮ ਸਬੰਧੀ ਸੈਮੀਨਾਰ ਕਰਵਾਇਆ

Leave a Reply

Your email address will not be published. Required fields are marked *