
ਫ਼ਰੀਦਕੋਟ ਜ਼ਿਲ੍ਹੇ ਦੇ ਪੱਤਰਕਾਰਾਂ ਵਲੋਂ ਮਨਿੰਦਰਜੀਤ ਸਿੱਧੂ ਪੱਤਰਕਾਰ ਤੇ ਦਰਜ ਪਰਚਾ ਰੱਦ ਕਰਨ ਦੀ ਮੰਗ ਨੂੰ ਲੈ ਕੇ ਪ੍ਰਸ਼ਾਸਨ ਨੂੰ ਸੌਂਪਿਆ ਮੰਗ ਪੱਤਰ
ਫਰੀਦਕੋਟ 28 ਫਰਵਰੀ (ਪਰਵਿੰਦਰ ਸਿੰਘ ਕੰਧਾਰੀ) ਅੱਜ ਫਰੀਦਕੋਟ ਦੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬਾਬਾ ਫ਼ਰੀਦ ਪ੍ਰੈਸ ਵੈਲਫੇਅਰ ਸੁਸਾਇਟੀ ਰਜਿ ਫ਼ਰੀਦਕੋਟ ਦੇ ਸੱਦੇ ਤੇ ਫਰੀਦਕੋਟ ਜਿਲ੍ਹੇ ਦੇ ਵੱਖ ਵੱਖ ਅਦਾਰਿਆਂ ਨਾਲ ਜੁੜੇ ਪੱਤਰਕਾਰਾਂ ਵੱਲੋ ਬੀਤੇ ਦਿਨੀਂ ਜੈਤੋ ਦੇ ਪੱਤਰਕਾਰ ਮਨਿੰਦਰ ਜੀਤ ਸਿੰਘ ਤੇ ਰਾਮਪੁਰਾ ਫੂਲ ਵਿਖੇ ਦਰਜ ਹੋਏ ਪਰਚੇ ਦੀ ਨਿਖੇਧੀ ਕੀਤੀ ਅਤੇ ਪਰਚੇ ਨੂੰ ਖਾਰਜ ਕਰਨ ਲਈ ਡਿਪਟੀ ਕਮਿਸ਼ਨਰ ਫਰੀਦਕੋਟ, ਵਿਧਾਨ ਸਭਾ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਅਤੇ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਦੇ ਨਾਮ ਇੱਕ ਮੰਗ ਪੱਤਰ ਨਾਇਬ ਤਹਿਸੀਲਦਾਰ ਰਣਬੀਰ ਸਿੰਘ ਨੂੰ ਸੌਂਪਿਆ, ਇਸ ਮੌਕੇ ਇੱਕਠੇ ਹੋਏ ਪੱਤਰਕਾਰ ਭਾਈਚਾਰੇ ਦੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਬਲਕਾਰ ਸਿੱਧੂ ਵਲੋਂ ਜੋਂ ਕਥਿਤ ਗਲਤ ਸ਼ਬਦਾਵਲੀ ਨੂੰ ਲੈ ਕੇ ਇੱਕ ਕਾਲ ਰਿਕਾਰਡਿੰਗ ਨੂੰ ਜੋ ਲੋਕ ਅਵਾਜ਼ ਟੀ ਵੀ ਦੇ ਪੱਤਰਕਾਰ ਮਨਿੰਦਰ ਜੀਤ ਸਿੰਘ ਨੇ ਆਪਣੇ ਚੈਨਲ ਉਪਰ ਚਲਾਇਆ ਅਤੇ ਉਸ ਤੋਂ ਬਾਅਦ ਪੱਤਰਕਾਰ ਮਨਿੰਦਰ ਉਪਰ ਪਰਚਾ ਦਰਜ ਕੀਤਾ ਗਿਆ ਉਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਲੋਕਤੰਤਰ ਦੇ ਚੌਥੇ ਥੰਮ ਪੱਤਰਕਾਰ ( ਮੀਡੀਆ) ਨੂੰ ਦਬਾਉਣਾ ਚਾਹੁੰਦੀ ਹੈ, ਹਾਲਾਂਕਿ ਮੀਡੀਆ ਅਤੇ ਪੱਤਰਕਾਰ ਭਾਈਚਾਰੇ ਨੇ ਆਮ ਆਦਮੀ ਪਾਰਟੀ ਦੀ ਹਵਾ ਬਣਾਈ ਸੀ ਜਿਸ ਕਾਰਨ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਪਰ ਪੱਤਰਕਾਰ ਭਾਈਚਾਰੇ ਅਤੇ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੱਤਰਕਾਰਾਂ ਉਪਰ ਹੀ ਹਾਵੀ ਹੋ ਜਾਵੇਗੀ, ਪਰ ਪੱਤਰਕਾਰ ਭਾਈਚਾਰੇ ਨੇ ਇੱਕ ਮੰਚ ਤੇ ਅੱਜ ਇਕੱਠੇ ਹੋ ਕੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਰ ਮਨਿੰਦਰ ਜੀਤ ਸਿੰਘ ਤੇ ਹੋਏ ਪਰਚੇ ਨੂੰ ਰੱਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਪਤੱਰਕਰ ਤਰਸੇਮ ਚਾਨਣਾ, ਅਮਿਤ ਸ਼ਰਮਾ ,ਪਰਮਿੰਦਰ ਸਿੰਘ, ਰਜੀਵ ਸ਼ਰਮਾ ਨਰਿੰਦਰ ਬੈੜ੍ਹ ,ਰਾਜਨ ਠਾਕੁਰ , ਰਕੇਸ਼ ਸ਼ਰਮਾ ਤੋਂ ਇਲਾਵਾ ,ਰਾਮ ਕ੍ਰਿਸ਼ਨ ,ਦੇਵਾਨੰਦ ਸ਼ਰਮਾ,ਜਗਤਾਰ ਸਿੰਘ, ਗੁਰਪ੍ਰੀਤ ਸਿੰਘ ,ਸ਼ਰਨਜੀਤ ਕੌਰ ਤੇ ਬਾਬਾ ਫ਼ਰੀਦ ਪ੍ਰੈਸ ਵੈਲਫੇਅਰ ਸੁਸਾਇਟੀ ਰਜਿ ਫ਼ਰੀਦਕੋਟ ਦੇ ਪ੍ਰਧਾਨ ਸ਼੍ਰੀ ਰਕੇਸ਼ ਗਰਗ, ਰਜਿੰਦਰ ਅਰੋੜਾ, ਗੁਰਪ੍ਰੀਤ ਸਿੰਘ ਪੱਕਾ, ਗੁਰਪ੍ਰੀਤ ਸਿੰਘ ਬੇਦੀ, ਜਗਦੀਸ਼ ਸਹਿਗਲ, ਪ੍ਰਦੀਪ ਗਰਗ, ਪਰਵਿੰਦਰ ਸਿੰਘ ਕੰਧਾਰੀ, ਰਾਜਵਿੰਦਰ ਸਿੰਘ, ਅਜੇ ਸਿੰਗਲਾ ਅਤੇ ਨਾਇਬ ਰਾਜ ਆਦਿ ਪੱਤਰਕਾਰ ਸਾਥੀ ਹਾਜ਼ਰ ਸਨ।