
ਖੂਬ ਪਿਆਰ ਮਿਲ ਰਿਹਾ ਹੈ ਗੀਤ ਸਟੇਅ ਅਵੇ ਨੂੰ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 2 ਮਈ – ਫਰੀਦਕੋਟ ਜਿਲ੍ਹੇ ਦੇ ਪਿੰਡ ਜਿਊਣ ਵਾਲਾ ਵਿਖੇ ਰਹਿੰਦੇ ਸਨੇਹ ਬਰਾੜ ਦੇ ਪੰਜਾਬੀ ਗੀਤ ਸਟੇਅ ਅਵੇ ਨੂੰ ਲੋਕਾਂ ਵੱਲੋਂ ਬਹੁਤ ਜਿਆਦਾ ਪਿਆਰ ਮਿਲ ਰਿਹਾ ਹੈ। ਇਸ ਮੌਕੇ ਤੇ ਸਨੇਹ ਬਰਾੜ ਨੇ ਕਿਹਾ ਮੇਰੀ ਉਮੀਦ ਤੋ ਵੱਧ ਕੇ ਸਰੋਤਿਆਂ ਨੇ ਇਸ ਗੀਤ ਨੂੰ ਪਿਆਰ ਬਖਸ਼ਿਆ ਹੈ। ਇਸ ਗੀਤ ਲਈ ਦਿਨ ਰਾਤ ਮਿਹਨਤ ਕਰਦੇ ਸਾਥੀਆਂ ਦਾ ਸਨੇਹ ਬਰਾੜ ਨੇ ਧੰਨਵਾਦ ਕੀਤਾ। ਸੁਨੇਹ ਬਰਾੜ ਇਸ ਵਕਤ ਨਿਊਜ਼ੀਲੈਂਡ ਵਿਖੇ ਰਹਿ ਰਿਹਾ ਹੈ ਤੇ ਇਸ ਗੀਤ ਨੂੰ ਰਲੀਜ਼ ਹੋਣ ਤੋ ਪਹਿਲਾਂ ਨਿਊਜ਼ੀਲੈਂਡ ਦੇ ਵੱਖ ਵੱਖ ਹੋਟਲਾਂ ਨੇ ਸਨੇਹ ਬਰਾੜ ਦੇ ਗੀਤ ਦੇ ਪੋਸਟਰ ਵੀ ਲਗਾਏ ਸੀ ਤੇ ਇਸ ਨੌਜਵਾਨ ਦੀ ਹੌਸਲਾ ਅਫਜਾਈ ਵੀ ਕੀਤੀ। ਇਸ ਨੌਜਵਾਨ ਵੱਲੋਂ ਗਾਏ ਗੀਤ ਨੂੰ 8 ਲੱਖ ਦੇ ਕਰੀਬ ਲੋਕਾਂ ਨੇ ਹੁਣ ਤੱਕ ਦੇਖ ਲਿਆ ਹੈ।