ਅਵਤਾਰ ਸਿੰਘ ਬਰਾੜ ਮੈਮੋਰੀਅਲ ਵੈੱਲਫ਼ੇਅਰ ਸੁਸਾਇਟੀ ਵੱਲੋਂ ਖੂਨਦਾਨ ਕੈਂਪ 14 ਨੂੰ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 11 ਜੂਨ -ਮਾਨਵਤਾ ਅਤੇ ਵਾਤਾਵਰਨ ਦੀ ਸੇਵਾ ਨੂੰ ਸਮਰਪਿਤ ਅਵਤਾਰ ਸਿੰਘ ਬਰਾੜ ਮੈਮੋਰੀਅਲ ਵੈੱਲਫ਼ੇਅਰ ਸੁਸਾਇਟੀ ਫ਼ਰੀਦਕੋਟ ਦੇ ਮੁੱਖ ਸੇਵਾਦਾਰ ਨਵਦੀਪ ਸਿੰਘ ਬੱਬੂ ਬਰਾੜ ਅਤੇ ਜਨਰਲ ਸਕੱਤਰ ਮੱਘਰ ਸਿੰਘ ਖਾਲਸਾ ਨੇ ਸਾਂਝੇ ਰੂਪ ‘ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਵ ਖੂਨਦਾਨ ਮੌਕੇ ਪੰਜਵਾਂ ਖੂਨਦਾਨ ਕੈਂਪ 14 ਜੂਨ ਨੂੰ ਸਵੇਰੇ 10:00 ਵਜੇ ਬਲੱਡ ਬੈਂਕ ਗੁਰੂ ਗੋਬਿੰਦ ਸਿੰਘ ਮੈਡੀਕਲ-ਹਸਪਤਾਲ ਫ਼ਰੀਦਕੋਟ ਵਿਖੇ ਲਗਾਇਆ ਜਾਵੇਗਾ | ਸ.ਬਰਾੜ ਅਤੇ ਸ.ਖਾਲਸਾ ਨੇ ਇਲਾਕੇ ਦੇ ਖੂਨਦਾਨੀਆਂ ਨੂੰ ਇਸ ਕੈਂਪ ‘ਚ ਸ਼ਾਮਲ ਹੋ ਕੇ ਵੱਧ ਲੋੜਵੰਦ ਮਰੀਜ਼ਾਂ ਲਈ ਵੱਧ ਤੋਂ ਵੱਧ ਖੂਨਦਾਨ ਕਰਨ ਵਾਸਤੇ ਅਪੀਲ ਕੀਤੀ |