
ਸਨ ਵੈਲੀ ਇੰਟਰਨੈਸ਼ਨਲ ਸਕੂਲ ਦਾ 12 ਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ।
ਪਰਵਿੰਦਰ ਸਿੰਘ ਕੰਧਾਰੀ
ਹੁਸ਼ਿਆਰਪੁਰ 30 ਜੁਲਾਈ – ਸਨ ਵੈਲੀ ਇੰਟਰਨੈਸ਼ਨਲ ਸਕੂਲ ( ਸ਼ਾਮ ਚੌਰਾਸੀ ) ਦੇ ਬੱਚਿਆਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੀਬੀਐਸਈ 12 ਵੀਂ ਦੀਆਂ ਪ੍ਰਰੀਖਿਆਵਾਂ ਵਿੱਚ ਉੱਚ ਦਰਜ ਦੇ ਨਤੀਜੇ ਹਾਸਲ ਕਰ ਕੇ ਸਕੂਲ ਦਾ ਨਾਮ ਬੁਲੰਦੀਆਂ ਤੇ ਪਹੁੰਚਾਇਆ। ਵਿਦਿਆਰਥੀਆਂ ਨੇ 100 ਫੀਸਦੀ ਨਤੀਜੇ ਦੇ ਕੇ ਆਪਣਾ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਕਾਮਰਸ ਸਟਰੀਮ ਦੀ ਰੁਪਿੰਦਰ ਕੌਰ 91 ਫੀਸਦੀ ਅੰਕ, ਜਸਲੀਨ ਬੱਗਾ ਨੇ 86 ਫੀਸਦੀ ਅੰਕ, ਮੁਸਕਾਨ 76 ਫੀਸਦੀ ਅੰਕ, ਯਸ਼ਮਾਇਨ ਭੱਟੀ 75 ਫੀਸੀਦੀ ਅੰਕ , ਪ੍ਰਵਲੀਨ ਕੌਰ 75 ਫੀਸਦੀ ਅੰਕ, ਚਰਨਪ੍ਰੀਤ ਕੌਰ 75 ਫੀਸੀਦੀ ਅੰਕ ਪ੍ਰਾਪਤ ਕੀਤੇ। ਮੈਡੀਕਲ ਸਟਰੀਮ ਦੀ ਪ੍ਰਭਦੀਪ ਕੌਰ ਨੇ 91 ਫੀਸੀਦੀ ਅਤੇ ਨੀਤੀਕਾ ਮਾਹੀ ਨੇ 82 ਫੀਸਦੀ ਅੰਕ ਪ੍ਰਾਪਤ ਕਰ ਸਕੂਲ ਦਾ ਨਾਮ ਰੋਸ਼ਨ ਕੀਤਾ। ਸਕੂਲ ਮੈਨੇਜਮੈਂਟ ਚੇਅਰਮੈਨ ਜਰਨੈਲ ਸਿੰਘ , ਐਮ ਡੀ ਜਸਬੀਰ ਕੌਰ ਅਤੇ ਪ੍ਰਿੰਸੀਪਲ ਜਸਪਾਲ ਕੌਰ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਉਪਲੱਬਧੀ ਤੇ ਖੁਸ਼ੀ ਪ੍ਰਗਟਾਉਂਦਿਆਂ ਵਧਾਈ ਦਿੱਤੀ ਤੇ ਖੁਸ਼ੀ ਪ੍ਰਗਟਾਈ ਅਤੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।