
ਕੋਟਕਪੂਰਾ ਵਿਖ ਮੈਗਾ ਰੁਜਗਾਰ ਮੇਲੇ ਦਾ ਆਯੋਜਨ
738 ਪ੍ਰਾਰਥੀਆਂ ਨੇ ਕਰਵਾਈ ਰਜਿਸਟ੍ਰੇਸ਼ਨ,585 ਨੂੰ ਦਿੱਤੇ ਸਹਿਮਤੀ ਪੱਤਰ
14 ਸਤੰਬਰ ਨੂੰ ਜੈਤੋ ਅਤੇ 16 ਸਤੰਬਰ 2021 ਨੂੰ ਫਰੀਦਕੋਟ ਵਿਖੇ ਲੱਗਣਗੇ ਮੈਗਾ ਰੁਜਗਾਰ ਮੇਲੇ
ਭਰਤੀ ਮੁਕਾਬਲਿਆ ਅਤੇ ਮੇਰਾ ਕੰਮ ਮੇਰਾ ਮਾਣ ਮਿਸ਼ਨ ਤਹਿਤ 537 ਨੌਜਵਾਨਾ ਹੋਏ ਰਜਿਸਟਰਡ
ਫਰੀਦਕੋਟ 9 ਸਤੰਬਰ ()ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਦੇ ਨੌਜਵਾਨਾਂ ਨੂੰ ਨੌਕਰੀਆਂ ਤੇ ਸਵੈ ਰੁਜਗਾਰ ਦੇ ਅਵਸਰ ਦੇਣ ਲਈ 7ਵੇਂ ਮੈਗਾ ਰੁਜਗਾਰ ਮੇਲੇ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੀ ਅਗਵਾਈ ਹੇਠ ਫਰੀਦਕੋਟ ਜਿਲੇ ਦੇ ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕੋਟਕਪੂਰਾ ਵਿਖੇ ਮੈਗਾ ਰੁਜਗਾਰ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਐਸ.ਡੀ.ਐਮ ਕੋਟਕਪੂਰਾ ਡਾ. ਨਿਰਮਲ ਓਸੇਪਚਨ ਵੱਲੋਂ ਕੀਤਾ ਗਿਆ।ਜਦਕਿ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਵਿਸ਼ੇਸ਼ ਤੌਰ ਤੇ ਹਾਜਰ ਰਹੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਅੱਜ ਪੰਜਾਬ ਸਰਕਾਰ ਦੇ ਮਿਸ਼ਨ ਘਰ ਘਰ ਨੌਕਰੀ ਤਹਿਤ ਨੋਜਵਾਨਾਂ ਨੂੰ ਵੱਖ ਵੱਖ ਕੰਪਨੀਆਂ ਵਿੱਚ ਨੋਕਰੀਆਂ ਤੋਂ ਇਲਾਵਾ ਸਵੈ ਰੁਜਗਾਰ ਦੇ ਅਵਸਰ ਦੇਣ ਲਈ ਇਸ ਮੈਗਾ ਰੁਜਗਾਰ ਮੇਲੇ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਦੇਸ਼ ਦੀਆਂ ਨਾਮੀ 25 ਦੇ ਕਰੀਬ ਕੰਪਨੀਆ ਦੇ ਨੁਮਾਇੰਦਿਆ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਸ ਮੇਲੇ ਵਿੱਚ ਸਰਕਾਰੀ ਭਰਤੀ ਪ੍ਰਕਿਰਿਆਂ ਲਈ ਮੁਫਤ ਆਨਲਾਈਨ ਕੋਚਿੰਗ ਅਤੇ ਮੇਰਾ ਕੰਮ ਮੇਰਾ ਮਾਣ ਸਕੀਮ ਤਹਿਤ ਨੋਜਵਾਨਾਂ ਦੀ ਰਜਿਸਟਰੇਸ਼ਨ ਵੀ ਕੀਤੀ ਗਈ।
ਇਸ ਮੌਕੇ ਐਸ.ਡੀ.ਐਮ ਕੋਟਕਪੂਰਾ ਡਾ. ਨਿਰਮਲ ਓਸੇਪਚਨ ਅਤੇ ਸ੍ਰੀ ਹਰਮੇਸ਼ ਕੁਮਾਰ ਜਿਲਾ ਰੁਜਗਾਰ ਤੇ ਕਾਰੋਬਾਰ ਬਿਉਰੋ ਅਫਸਰ ਨੇ ਦੱਸਿਆ ਕਿ ਇਸ ਮੇਲੇ ਵਿੱਚ ਕੁੱਲ 25 ਕੰਪਨੀਆਂ ਦੇ ਨੁਮਾਇੰਦਿਆ ਹਾਜ਼ਰ ਹੋਏ ਅਤੇ ਜਿਲੇ ਦੇ ਵੱਡੀ ਗਿਣਤੀ ਵਿੱਚ 738 ਤੋਂ ਵੱਧ ਪ੍ਰਾਰਥੀਆਂ ਵੱਲੋਂ ਨੌਕਰੀਆਂ/ਸਵੈ ਰੁਜਗਾਰ ਲਈ ਰਜਿਸਟਰੇਸ਼ਨ ਕਰਵਾਈ ਗਈ। ਜਿੰਨਾ ਵਿੱਚੋਂ 585 ਪ੍ਰਾਰਥੀਆਂ ਨੂੰ ਇਨ੍ਹਾਂ ਕੰਪਨੀਆਂ ਵੱਲੋਂ ਨੌਕਰੀ ਦੇ ਸਹਿਮਤੀ ਪੱਤਰ ਮੌਕੇ ਤੇ ਜਾਰੀ ਕੀਤੇ ਗਏ। ਇਸੇ ਤਰ੍ਹਾਂ ਉਨ੍ਹਾਂ ਨੇ ਦੱਸਿਆ ਕਿ ਅੱਜ ਮੁਫਤ ਮੁਕਾਬਲੇ ਦੀ ਪ੍ਰਕਿਰਿਆ ਲਈ 537 ਤੋਂ ਵੱਧ ਨੋਜਵਾਨਾਂ ਨੇ ਆਪਣੀ ਰਜਿਸਟਰੇਸ਼ਨ ਕਰਵਾਈ ਹੈ।
ਇਸ ਮੌਕੇ ਲਵਦੀਪ ਸਿੰਘ ਪਿੰਡ ਸਿਵੀਆ ਅਤੇ ਵਰਿੰਦਰ ਸਿੰਘ ਵਾਸੀ ਕੋਟਕਪੂਰਾ ਨੇ ਦੱਸਿਆ ਕਿ ਅੱਜ ਪੰਜਾਬ ਸਰਕਾਰ ਵੱਲੋਂ ਮੈਗਾ ਰੁਜਗਾਰ ਮੇਲਾ ਲਗਾਇਆ ਗਿਆ ਜਿਸ ਤਹਿਤ ਉਨ੍ਹਾਂ ਨੂੰ ਕਾਮਨ ਸਰਵਿਸ ਸੈਂਟਰ ਵਿੱਚ ਨੌਕਰੀ ਮਿਲੀ ਹੈ ਤੇ ਉਨ੍ਹਾਂ ਦਾ ਖੁਸ਼ੀ ਦਾ ਟਿਕਾਣਾ ਨਹੀਂ ਹੈ।
ਇਸ ਮੌਕੇ ਭਾਈ ਰਸਬੀਰ ਸਿੰਘ ਸੀਨੀਅਰ ਕਾਂਗਰਸੀ ਆਗੂ, ਚੇਅਰਮੈਨ ਨਗਰ ਸੁਧਾਰ ਟਰਸੱਟ ਕੋਟਕਪੂਰਾ ਸ੍ਰੀ ਉਂਕਾਰ ਗੋਇਲ, ਮੈਡਮ ਨੀਤੂ ਪਲੇਸਮੈਂਟ ਅਫਸਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜਰ ਸਨ।