ਮੌਸਮ ਵਿਭਾਗ ਪੰਜਾਬ ਦੇ ਵੱਲੋਂ ਸੂਬੇ ਦੇ ਅੰਦਰ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਮੁਤਾਬਿਕ, ਅਗਲੇ ਦਿਨਾਂ ਵਿੱਚ ਭਾਰੀ ਗਰਮੀ ਪੈ ਸਕਦੀ ਹੈ ਅਤੇ 3 ਮਈ ਤਕ ਇਹ ਮਾਹੌਲ ਇਸੇ ਤਰ੍ਹਾਂ ਰਹੇਗਾ।
ਮੌਸਮ ਵਿਭਾਗ ਨੇ ਇਹ ਵੀ ਦੱਸਿਆ ਕਿ, 3 ਮਈ ਤੱਕ ਯੈਲੋ ਅਲਰਟ ਜਾਰੀ ਹੈ, ਪਰ ਇਸ ਤੋਂ ਬਾਅਦ ਥੋੜ੍ਹਾ ਮੀਂਹ ਹਨ੍ਹੇਰੀ ਦੀ ਉਮੀਦ ਹੈ। ਮੌਸਮ ਵਿਭਾਗ ਲੋਕਾਂ ਨੂੰ ਗਰਮੀ ਤੋਂ ਬਚਣ ਦੀ ਵੀ ਸਲਾਹ ਦਿੱਤੀ ਅਤੇ ਵੱਧ ਤੋਂ ਵੱਧ ਪਾਣੀ ਪੀਣ ਲਈ ਕਿਹਾ।