
ਪੰਜਾਬ ਸਰਕਾਰ ਦੇ ਵੱਲੋਂ 15 ਮਈ 2022 ਤੋਂ ਲੈ ਕੇ 30 ਜੂਨ 2022 ਤੱਕ ਜਿਹੜਾ ਫ਼ੈਸਲਾ ਹੁਕਮ ਜਾਰੀ ਕੀਤਾ ਗਿਆ ਸੀ, ਉਹ ਹੁਕਮ ਹੁਣ ਸਰਕਾਰ ਦੇ ਵੱਲੋਂ ਵਾਪਸ ਲੈ ਲਿਆ ਗਿਆ ਹੈ।
ਸਰਕਾਰ ਦੁਆਰਾ ਜਾਰੀ ਪੱਤਰ ਦੇ ਮੁਤਾਬਿਕ, ਸਰਕਾਰ ਨੇ ਹੁਣ ਇਨ੍ਹਾਂ ਛੁੱਟੀਆਂ ਦੀ ਤਰੀਕ ਬਦਲ ਕੇ 1 ਜੂਨ ਤੋਂ 30 ਜੂਨ ਕਰ ਦਿੱਤੀ ਹੈ ਅਤੇ 15 ਮਈ ਤੋਂ 31 ਮਈ ਤੱਕ ਰੈਗੂਲਰ ਸਕੂਲ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ।
ਆਪਣੇ ਟਵੀਟ ਵਿੱਚ ਸਿੱਖਿਆ ਮੰਤਰੀ ਨੇ ਲਿਖਿਆ ਕਿ, ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਦੀ ਪੁਰਜ਼ੋਰ ਮੰਗ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ 15 ਮਈ ਤੋਂ 31 ਮਈ 2022 ਤੱਕ ਸਕੂਲਾਂ ਵਿੱਚ ਆਫਲਾਈਨ ਮੋਡ ਵਿੱਚ ਕਲਾਸਾਂ ਲੱਗਣਗੀਆਂ ਅਤੇ ਗਰਮੀਆਂ ਦੀਆਂ ਛੁੱਟੀਆਂ 1 ਤੋਂ 30 ਜੂਨ ਤੱਕ ਕਰਨ ਦਾ ਫੈਸਲਾ ਕੀਤਾ ਗਿਆ ਹੈ।