
ਸਰਕਾਰ ਮੁਹੱਲਾ ਕਲੀਨਿਕ ਖੋਲ੍ਹਣ ਤੋਂ ਪਹਿਲਾਂ ਐਮ.ਪੀ.ਏ.ਪੀ ਦੇ ਮੈਂਬਰਾਂ ਵੱਲ ਜ਼ਰੂਰ ਝਾਤ ਮਾਰੇ – ਸੰਧੂ
ਐਮ.ਪੀ.ਏ.ਪੀ ਦੇ ਮੈਂਬਰਾਂ ਨੂੰ ਮੁਹੱਲਾ ਕਲੀਨਿਕਾਂ ਤੇ ਭਰਤੀ ਨਾ ਕੀਤਾ ਗਿਆ ਤਾਂ ਸਰਕਾਰ ਨੂੰ ਕਰੜੇ ਹੱਥੀਂ ਲਵਾਂਗੇ – ਮਚਾਕੀ
ਫਰੀਦਕੋਟ 16 ਜੁਲਾਈ ( ਪਰਵਿੰਦਰ ਸਿੰਘ ਕੰਧਾਰੀ ) ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ 295 ਜ਼ਿਲ੍ਹਾ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਹੋਪ ਈਮੈਜਨ ਸੈਂਟਰ ਫਰੀਦਕੋਟ ਵਿਖੇ ਬਲਾਕ ਪ੍ਰਧਾਨ ਡਾਕਟਰ ਅਮਿ੍ਤਪਾਲ ਸਿੰਘ ਟਹਿਣਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਵੱਖ-ਵੱਖ ਪਿੰਡਾਂ ਵਿੱਚ ਮੱਹਲਾ ਕਲੀਨਿਕ ਤੇ ਪੈ੍ਕਟਿਸ ਕਰਦੇ ਡਾਕਟਰ ਸਾਥੀਆਂ ਨੇ ਸ਼ਮੂਲੀਅਤ ਕੀਤੀ ਮੀਟਿੰਗ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ 295 ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸੰਧੂ ਅਤੇ ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਗੁਰਤੇਜ ਮਚਾਕੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸੰਧੂ, ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਗੁਰਤੇਜ ਮਚਾਕੀ, ਡਾਕਟਰ ਪੇ੍ਮ ਨਾਥ ਢੁੱਡੀ, ਡਾਕਟਰ ਗੁਰਮੀਤ ਸਿੰਘ ਢੂੱਡੀ, ਡਾਕਟਰ ਸੁਖਦੇਵ ਸਿੰਘ ਅਰਾਈਆਂਵਾਲਾ, ਡਾਕਟਰ ਨਰੇਸ਼ ਭਾਣਾ, ਡਾਕਟਰ ਗੂਰਸੇਵਕ ਸਿੰਘ ਬਰਾੜ, ਡਾਕਟਰ ਕੁਲਵੰਤ ਸਿੰਘ ਚਹਿਲ, ਡਾਕਟਰ ਗੁਰਤੇਜ ਦਾਣਾ ਰੋਮਾਣਾ ਨੇ ਸਬੋਧਨ ਕਰਦਿਆਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੂਹ ਹਲਕਾ ਵਿਧਾਇਕ ਚੋਣਾਂ ਤੋਂ ਪਹਿਲਾਂ ਅਤੇ ਵਿਰੋਧੀ ਧਿਰ ਵਿੱਚ ਰਹਿੰਦਿਆਂ ਸਾਡੇ ਨਾਲ ਕੀਤੇ ਵਾਅਦੇ ਨੂੰ ਆਣਗੋਲਿਆ ਕਰਨਗੇ ਤਾਂ ਅਸੀਂ ਪਿੰਡਾਂ ਦੀ ਪੰਚਾਇਤਾਂ ਦੇ ਸਹਿਯੋਗ ਨਾਲ ਮਹੱਲਾ ਕਲੀਨਿਕ ਦਾ ਡੱਟਵਾ ਵਿਰੋਧ ਕਰਾਂਗੇ ਇਸ ਮੌਕੇ ਡਾਕਟਰ ਰਾਜਵਿੰਦਰ ਸਿੰਘ, ਡਾਕਟਰ ਰਾਜਵਿੰਦਰ ਅਰੋੜਾ, ਡਾਕਟਰ ਧਰਮ ਪਰਵਾਨਾ, ਡਾਕਟਰ ਬੂਟਾ ਸਿੰਘ ਧੁੜਕੋਟ, ਡਾਕਟਰ ਸੁਖਦੀਪ ਸਿੰਘ ਫਰੀਦਕੋਟ, ਡਾਕਟਰ ਵਿਜੇਪਾਲ ਸਿੰਘ, ਡਾਕਟਰ ਹਰਭਜਨ ਸਿੰਘ ਖਾਲਸਾ ਆਦਿ ਹਾਜ਼ਰ ਸਨ ।