ਸ਼ਹੀਦ ਸਰਦਾਰ ਊਧਮ ਸਿੰਘ ਜੀ ਦਾ ਸ਼ਹੀਦੀ ਦਿਵਸ ਮਨਾਇਆ

ਸ਼ਹੀਦ ਸਰਦਾਰ ਊਧਮ ਸਿੰਘ ਜੀ ਦਾ ਸ਼ਹੀਦੀ ਦਿਵਸ ਮਨਾਇਆ

ਪਰਵਿੰਦਰ ਸਿੰਘ ਕੰਧਾਰੀ

ਫ਼ਰੀਦਕੋਟ,1 ਅਗਸਤ -ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ ਦਾ ਸ਼ਹੀਦੀ ਦਿਵਸ ਫ਼ਰੀਡਮ ਫ਼ਾਈਟਰਜ਼ ਡਿਪੈਡੈਂਟਸ ਐਸ਼ੋਸ਼ੀਏਸ਼ਨ ਪੰਜਾਬ ਵੱਲੋਂ ਪ੍ਰਧਾਨ ਪਿ੍ੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਹੇਠ ਫ਼ਰੀਦਕੋਟ ਵਿਖੇ ਮਨਾਇਆ ਗਿਆ । ਇਸ ਮੌਕੇ ਸਭ ਤੋਂ ਪਹਿਲਾਂ ਸੁਰੰਤਰਤਾ ਸੰਗਰਾਮੀਆਂ ਦੇ ਵਾਰਿਸਾਂ ਨੇ ਸ਼ਹਦੀ ਊਧਮ ਸਿੰਘ ਦੀ ਤਸਵੀਰ ਤੇ ਫ਼ੁੱਲ ਮਾਲਵਾਂ ਅਰਪਿਤ ਕੀਤੀਆਂ । ਇਸ ਮੌਕੇ ਸਟੇਟ ਪ੍ਰਧਾਨ ਪਿ੍ੰਸੀਪਲ ਸੁਰੇਸ਼ ਅਰੋੜਾ ਨੇ ਸ਼ਹੀਦ ਸ. ਊਧਮ ਸਿੰਘ ਜੀ ਦੀ ਜੀਵਨੀ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਦਾ ਜਨਮ 26 ਦਸੰਬਰ 1899 ਨੂੰ ਹੋਇਆ। ਆਪ ਜੀ ਦੇ ਮਾਤਾ-ਪਿਤਾ ਦੀ ਬਚਪਨ ‘ਚ ਮੌਤ ਹੋਣ ਜਾਣ ਕਾਰਨ ਆਪ ਜੀ ਨੂੰ ਅਮਿ੍ੰਤਸਰ ਛੱਡ ਦਿੱਤਾ ਗਿਆ । ਇੱਥੇ 13 ਅਪ੍ਰੈੱਲ 1919 ਨੂੰ ਜ਼ਲਿਆਂ ਵਾਲੇ ਬਾਗ ਦੀ ਘਟਨਾ ਨੂੰ ਵੇਖਿਆ ਕਿ ਕਿਸ ਤਰ੍ਹਾਂ ਜਨਰਲ ਡਾਇਰ ਨੇ ਨਿਹੱਥੇ ਭਾਰਤੀਆਂ ਤੇ ਗੋਲੀਆਂ ਚਲਾਈਆਂ । ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਖੂਹ ‘ਚ ਛਾਲਾਂ ਮਾਰਨੀਆਂ ਪਈਆਂ । ਫ਼ਿਰ 21 ਸਾਲ ਬਾਅਦ ਜਦੋਂ ਮੋਕੇ ਮਿਲਿਆ ਤਾਂ ਆਪ ਨੇ ਜਨਰਲ ਡਾਇਰ ਤੇ ਗੋਲੀ ਚਲਾ ਕੇ ਉਸ ਘਟਨਾ ਦਾ ਬਦਲਾ ਲਿਆ । ਸ਼੍ਰੀ ਅਰੋੜਾ ਨੇ ਸ਼ਹੀਦ ਸਰਦਾਰ ਊਧਮ ਸਿੰਘ ਕਦੇ ਵੀ ਮੌਤ ਤੋਂ ਨਹੀਂ ਡਰਦੇ ਸਨ । ਉਹ ਕਹਿੰਦੇ ਸਨ ਜੋ ਮੌਤ ਤੋਂ ਡਰਦੇ ਹਨ ਉਹ ਬੁਝਦਿਲ ਹੁੰਦੇ ਹਨ। ਇਸ ਮੌਕੇ ਜੱਥੇਬੰਦੀ ਦੇ ਸਕੱਤਰ ਰੂਪ ਸਿੰਘ ਬਰਗਾੜੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਊਧਮ ਸਿੰਘ ਜੀ ਦੀ ਜੀਵਨੀ ਵਿਦਿਆਰੀਆਂ ਦੇ ਪਾਠਕ੍ਰਮ ‘ਚ ਸ਼ਾਮਲ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਮਹਾਨ ਸ਼ਹੀਦ ਬਾਰੇ ਜਾਣਕਾਰੀ ਮਿਲ ਸਕੇ। ਇਸ ਮੌਕੇ ਸਤਿੰਦਰ ਸ਼ਰਮਾ ਨੇ ਵੀ ਸ਼ਹੀਦ ਸ.ਊਧਮ ਸਿੰਘ ਬਾਰੇ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ । ਇਸ ਮੌਕੇ ਅਵਤਾਰ ਸਿੰਘ, ਗੁਰਮੀਤ ਸਿੰਘ, ਰੁਪਿੰਦਰ ਸਿੰਘ, ਰਿਸ਼ੀ ਸ਼ਰਮਾ, ਬਲਦੇਵ ਸਿੰਘ ਨੇਗੀ, ਰਾਜਿੰਦਰ ਬਾਂਸਲ ਆੜੀ, ਵਿਸ਼ਾਲ ਬਾਂਸਲ, ਫ਼ਤਿਹ ਸਿੰਘ ਨੇਗੀ, ਰੁਪਿੰਦਰ ਕੌਰ, ਸਤਵੰਤ ਕੌਰ, ਪਰਮਜੀਤ ਕੌਰ ਅਤੇ ਜਸਵਿੰਦਰ ਸਿੰਘ ਹਾਜ਼ਰ ਸਨ ।

Prince

Read Previous

20 ਦਿਨਾਂ ’ਚ 6 ਕਿਲੋਗ੍ਰਾਮ ਭਾਰ ਵਜ਼ਨ ਘਟਾਓ ਤੇ 11,000 ਦਾ ਇਨਾਮ ਜਿੱਤੋ

Read Next

ਹੈੱਲਥ ਫ਼ਾਰ ਆਲ ਸੁਸਾਇਟੀ ਦੇ ਮੈਂਬਰ ਪ੍ਰਭਜੋਤ ਕੌਰ ਨੇ ਪਿਤਾ ਦਾ ਜਨਮ ਦਿਨ ਹਸਪਤਾਲ ‘ਚ ਫ਼ਰੂਟ ਵੰਡ ਕੇ ਮਨਾਇਆ

Leave a Reply

Your email address will not be published. Required fields are marked *