ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਫੂਕਿਆ ਪੁਤਲਾ: ਗੌਰਵ ਕੱਕੜ।
ਫਰੀਦਕੋਟ ( ਰਕੇਸ਼ ਗਰਗ ) ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਸੂਬੇ ਭਰ ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੁਤਲੇ ਫੂਕੇ ਗਏ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਦੀ ਅਗਵਾਈ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸ਼ਰਾਬ ਘੁਟਾਲੇ ਦੇ ਸਬੰਧ ਵਿੱਚ ਭਾਈ ਘਨ੍ਹਈਆ ਚੌਂਕ ਵਿਖੇ ਪੁਤਲਾ ਫੂਕਿਆ ਗਿਆ, ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਜ਼ਿਲਾ ਪ੍ਰਧਾਨ ਸ਼੍ਰੀ ਗੌਰਵ ਕੱਕੜ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਜ਼ੋ ਈ ਡੀ ਨੇ ਕਾਰਵਾਈ ਕੀਤੀ ਉਸ ਨੂੰ ਸਹੀ ਦੱਸਿਆ, ਅਤੇ ਕਿਹਾ ਕਿ ਕਰੋੜਾਂ ਰੁਪਿਆ ਦਾ ਘੁਟਾਲਾ ਕਰਨ ਵਾਲੇ ਕੇਜਰੀਵਾਲ ਸਾਹਿਬ ਅੱਜ ਜੇਲ ਦੇ ਵਿੱਚ ਨੇ ਜੋ ਆਪਦੇ ਆਪ ਨੂੰ ਇਮਾਨਦਾਰ ਕਹਿੰਦੇ ਸੀ ਅੱਜ ਉਹਨਾਂ ਦਾ ਪੁਤਲਾ ਫੂਕਿਆ ਜਾ ਰਿਹਾ, ਜ਼ਿਲਾ ਪ੍ਰਧਾਨ ਸ਼੍ਰੀ ਗੌਰਵ ਕੱਕੜ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕੱਟੜ ਇਮਾਨਦਾਰ ਜ਼ੋ ਆਪਣੇ ਆਪ ਨੂੰ ਕਹਿੰਦੇ ਸੀ ਜੋ ਸਮੁੱਚੇ ਸਵਾਲ ਚੱਕਦੇ ਸੀ ਅਦਾਲਤ ਨੇ ਉਹਨਾਂ ਨੂੰ ਫਟਕਾਰ ਲਗਾਈ, ਤੇ ਈ ਡੀ ਦੀ ਕਾਰਵਾਈ ਨੂੰ ਸਹੀ ਦੱਸਿਆ, ਜ਼ਿਲਾ ਪ੍ਰਧਾਨ ਸ਼੍ਰੀ ਗੌਰਵ ਕੱਕੜ ਨੇ ਕਿਹਾ ਕਿ ਜੋ ਸਵਾਲ ਚੱਕਦੇ ਸੀ ਅੱਜ ਸੱਚ ਦੀ ਜਿੱਤ ਹੋਈ ਲੋਕਤੰਤਰ ਦੀ ਜਿੱਤ ਹੋਈ ਕਰੋੜਾਂ ਰੁਪਿਆ ਦਾ ਘੁਟਾਲਾ ਕਰਨ ਵਾਲੇ ਕੇਜਰੀਵਾਲ ਸਾਹਿਬ ਅੱਜ ਜੇਲ ਦੇ ਵਿੱਚ ਨੇ ਕੱਟੜ ਇਮਾਨਦਾਰ ਜੋ ਆਪਦੇ ਆਪ ਨੂੰ ਕਹਿੰਦੇ ਸੀ ਅੱਜ ਉਹਨਾਂ ਦਾ ਅਸੀਂ ਪਿੱਟ ਸਿਆਪਾ ਕੀਤਾ ਜੋ ਪਿਛਲੇ ਕਈ ਦਿਨਾਂ ਤੋਂ ਝਾੜੂ ਐਡ ਪਾਰਟੀ ਸਾਰੀ ਇਕੱਠੀ ਹੋ ਕੇ ਸੜਕਾਂ ਦੇ ਉੱਤੇ ਰੌਲਾ ਪਾ ਰਹੀ ਸੀ ਜੋ ਕਾਨੂੰਨ ਤੇ ਸਵਾਲ ਚੁੱਕ ਰਹੀ ਸੀ ਈਡੀ ਤੇ ਸਵਾਲ ਚੁੱਕ ਰਹੀ ਸੀ, ਮਾਨਯੋਗ ਕੋਰਟ ਨੇ ਉਹਨਾਂ ਦੀ ਰਿਹਾਈ ਵਾਲੀ ਦਰਖਾਸਤ ਜ਼ੋ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਲਗਾਈ ਗਈ ਸੀ ਉਹਨੂੰ ਰਿਜੈਕਟ ਕੀਤਾ ਤੇ ਉਹਨਾਂ ਨੂੰ ਫਟਕਾਰ ਲਗਾਈ ਕਿ ਜੋ ਵੀ ਈਡੀ ਦੀ ਕਾਰਵਾਈ ਹੈ ਬਿਲਕੁਲ ਸਹੀ ਤੇ ਸਪਸ਼ਟ ਹੈ , ਜ਼ਿਲਾ ਵਾਈਸ ਪ੍ਰਧਾਨ ਸ੍ਰੀ ਰਕੇਸ਼ ਗਰਗ ਨੇ ਕਿਹਾ ਕਿ ਜਿਵੇਂ ਹਾਥੀ ਦੇ ਦੰਦ ਖਾਣ ਵਾਲੇ ਹੋਰ ਵਿਖਾਣ ਵਾਲੇ ਹੋਰ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਹਮੇਸ਼ਾ ਝੂਠ ਬੋਲਿਆ, ਉਨਾਂ ਕਿਹਾ ਕਿ ਤੁਸੀਂ ਚਾਹੇ ਪੰਜਾਬ ਲਾ ਲਓ ਚਾਹੇ ਦਿੱਲੀ ਲੈ ਲਓ ਇਹਨਾਂ ਨੇ ਸਿਰਫ ਸੋਸ਼ਲ ਮੀਡੀਆ ਤੇ ਵਿਕਾਸ ਕੀਤਾ, ਸ਼੍ਰੀ ਗੌਰਵ ਕੱਕੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਬੋਰਡ ਲਾ ਕੇ ਵਿਕਾਸ ਕੀਤਾ ਉਸੇ ਤਰ੍ਹਾਂ ਝੂਠ ਨੂੰ ਲੈ ਕੇ ਲੋਕਾਂ ਦੇ ਵਿੱਚ ਗਏ ਸੀ ਅੱਜ ਲੋਕ ਇਹਨਾਂ ਤੋਂ ਸਵਾਲ ਪੁੱਛ ਰਹੇ ਨੇ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਕਦੋਂ ਪੂਰੇ ਕਰੋਗੇ ? ਸਾਡੇ ਪੰਜਾਬ ਦੀਆਂ ਭੈਣਾਂ ਵੀ ਰੋਂਦੀਆਂ ਹਨ ਕਿ ਇੱਕ ਇੱਕ ਹਜ਼ਾਰ ਰੁਪਿਆ ਬਕਾਇਆ ਸਾਡੇ ਖਾਤੇ ਚ ਕਦੋਂ ਆਊਗਾ ਸਾਡੇ ਨੌਜਵਾਨ ਪੁੱਛ ਰਹੇ ਨੇ ਉਹਨਾਂ ਨੂੰ ਨੌਕਰੀ ਕਦੋਂ ਮਿਲੂਗੀ ਇਸ ਤਰ੍ਹਾਂ ਜਿੰਨੇ ਵੀ ਇਹਨਾਂ ਨੇ ਝੂਠ ਬੋਲੇ ਸੀ ਅੱਜ ਜਨਤਾ ਦੇ ਜੱਗ ਜ਼ਾਹਰ ਹੋ ਰਹੇ ਹਨ, 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਇਹਨਾਂ ਨੂੰ 0 ਸੀਟ ਦੇ ਕੇ ਇਥੋਂ ਚਲਦੇ ਕਰਨਗੇ , ਇਸ ਮੌਕੇ ਵੱਡੀ ਗਿਣਤੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਾਹਿਬਾਨ, ਆਗੂ ਸਾਹਿਬਾਨ ,ਅਤੇ ਸ਼ਹਿਰੀ ਲੋਕ ਹਾਜ਼ਰ ਸਨ।