ਗਿਆਨੀ ਹਰਪ੍ਰੀਤ ਸਿੰਘ ਨੇ ਲੱਗੇ ਇਲਜ਼ਾਮਾਂ ‘ਤੇ ਤੋੜੀ ਚੁੱਪ, ਦਿੱਤਾ-ਇਕੱਲਾ-ਇਕੱਲਾ ਜਵਾਬ, ਕਿਹਾ-ਮਸਲਾ ਚੁਣੌਤੀ ਦਾ ਨਹੀਂ ਸਗੋਂ ਇਹ ਹੈ ਕਿ ਤਖ਼ਤ ਨੂੰ ਚੁਣੌਤੀ ਦੇ ਕੌਣ ਰਿਹਾ।

Sikh News: 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਲਾਈ ਧਾਰਮਿਕ ਸਜ਼ਾ ਜਾਂ ਕਹਿ ਲਈਏ ਕਿ ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਤੋਂ ਬਾਹਰ ਦਾ ਰਾਹ ਦਿਖਾਉਣ ਵਾਲੇ ਫੈਸਲੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਲਈ ਸਮਾਂ ਕੋਈ ਜ਼ਿਆਦਾ ਚੰਗਾ ਨਹੀਂ ਗਿਆ। ਉਨ੍ਹਾਂ ਨੂੰ ਜਥੇਦਾਰੀ ਦੀਆਂ ਜ਼ਿੰਮੇਵਾਰੀਆਂ ਤੋਂ ਫਾਰਗ਼ ਕਰ ਦਿੱਤਾ ਗਿਆ ਤੇ ਉਨ੍ਹਾਂ ਉੱਤੇ ਹੁਣ ਸ਼ਬਦੀ ਵਾਰ ਵੀ ਹੋ ਰਹੇ ਹਨ ਜਿਸ ਤੋਂ ਬਾਅਦ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਤਲਖ਼ ਜਵਾਬ ਦਿੱਤੇ ਹਨ।

ਦਰਅਸਲ, ਗਿਆਨੀ ਹਰਪ੍ਰੀਤ ਸਿੰਘ ਨੇ ਫਰੀਦਕੋਟ ਵਿੱਚ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਬੀਤੇ ਕੁਝ ਮਹੀਨਿਆਂ ਤੋਂ ਜੋ ਵਰਤਾਰਾ ਵਰਤ ਰਿਹਾ ਉਸ ਤੋਂ ਹਰ ਇੱਕ ਸਿੱਖ ਚਿੰਤਤ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲ ਰਹੀ ਚੁਣੌਤੀ ਦਾ ਨਹੀਂ, ਮਸਲਾ ਇਹ ਹੈ ਕਿ ਚੁਣੌਤੀ ਉਨ੍ਹਾਂ ਵੱਲੋਂ ਮਿਲ ਰਹੀ ਜਿੰਨ੍ਹਾਂ ਦਾ ਜਨਮ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਇਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਵੀ 2 ਦਸੰਬਰ ਤੋਂ ਪਹਿਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੀਮਾ ਤੈਅ ਕਰਨ ਲੱਗ ਪਿਆ ਸੀ ਤੇ ਫਿਰ ਉਸਨੂੰ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੀਮਾ ਬਹੁਤ ਵਿਸ਼ਾਲ ਹੈ।

ਇਸ ਮੌਕੇ ਆਪਣੇ ‘ਤੇ ਲਾਏ ਕਥਿਤ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਮੇਰੇ ਨਾਲ ਬਹਿਰੀਨ ਵਿਖੇ ਦੁਬਈ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੰਧਾਰੀ ਸਾਹਿਬ ਗਏ, ਇਸਦੀ ਬਹਿਰੀਨ ਦੀ ਸੰਗਤ ਵੀ ਗਵਾਹ। ਇਹ ਝੂਠ ਸਰਨਾ ਵੱਲੋਂ ਬੋਲਿਆ ਜਾ ਰਿਹਾ ਹੈ। ਬਹਿਰੀਨ ਦੀ ਸੰਗਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਸਬੰਧੀ ਚਿੱਠੀ ਲਿਖ ਕੇ ਵੀ ਸਪੱਸ਼ਟ ਕੀਤਾ ਹੈ।ਇੱਕ ਦੋਸ਼ ਲਾਇਆ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਬੁਰਜ ਜਵਾਹਰਕੇ ਨਹੀਂ ਗਏ, ਜਿਸ ਸਮੇਂ ਬੁਰਜ ਜਵਾਹਰਕੇ ਵਾਲੀ ਘਟਨਾ ਹੋਈ ਉਸ ਸਮੇਂ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਨ, ਮੈਂ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਹੈਡ ਗ੍ਰੰਥੀ ਸੀ।ਅਜਨਾਲਾ ਘਟਨਾ ਸਬੰਧੀ ਵੀ ਮੇਰੇ ਤੇ ਦੋਸ਼ ਲਾਏ ਗਏ ਉਸ ਸਬੰਧੀ ਪੜਤਾਲੀਆ ਕਮੇਟੀ ਬਣਾਈ ਗਈ। ਉਸ ਪੜਤਾਲੀਆ ਕਮੇਟੀ ਦਾ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਸੀ। ਉਨ੍ਹਾਂ ਰਿਪੋਰਟ ਉਦੋ ਦਿੱਤੀ ਜਦੋ ਮੈਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਸੇਵਾਵਾਂ ਤੋਂ ਫਾਰਗ ਕਰ ਦਿੱਤਾ ਗਿਆ ਸੀ ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਇਹ ਦੋਸ਼ ਵੀ ਮੇਰੇ ‘ਤੇ ਲਾ ਦਿੱਤਾ ਗਿਆ, ਕੀ ਉਕਤ ਸਾਰੀਆਂ ਘਟਨਾਵਾਂ 2 ਦਸੰਬਰ ਤੋਂ ਬਾਅਦ ਹੀ ਪਤਾ ਲੱਗੀਆ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਰੇ ਉੱਤੇ ਇੱਕ ਦੋਸ਼ ਲਾਇਆ ਕਿ ਪੰਜ ਪਿਆਰਿਆਂ ਸਾਹਮਣੇ ਖੜ੍ਹ ਕੇ ਪੱਖ ਰੱਖਣਾ ਮਰਿਯਾਦਾ ਦੀ ਉਲੰਘਣਾ ਹੈ। ਸਾਡੀ ਸਭ ਤੋ ਵੱਡੀ ਕੋਰਟ ਤਖ਼ਤ ਸਾਹਿਬ ਜੇ ਉੱਥੇ ਵੀ ਪੱਖ ਰੱਖ ਦਿੱਤਾ ਉਹ ਵੀ ਮਰਿਯਾਦਾ ਦੀ ਉਲੰਘਣਾ ਹੋ ਗਈ।

Prince

Read Previous

ਕੁਸ਼ਟ ਰੋਗ ਬਾਰੇ ਜਾਗਰੂਕਤਾ ਰੈਲੀ ਰਾਹੀਂ ਕੀਤਾ ਜਾਗਰੂਕ

Read Next

ਮੁੱਖ ਮੰਤਰੀ ਦਾ ਵੱਡਾ ਐਲਾਨ, 88 ਮਾਰਕਿਟ ਕਮੇਟੀਆਂ ਦੇ ਲਾਏ ਚੇਅਰਮੈਨ ਦੇਖੋ ਪੂਰੀ ਲਿਸਟ।

Leave a Reply

Your email address will not be published. Required fields are marked *