
ਡਿਪਟੀ ਕਮਿਸ਼ਨਰ ਨੇ ਰਜਿਸਟਰੇਸ਼ਨ ਦਾ ਕੰਮ ਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਅਧਿਕਾਰ
ਹੁਕਮ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਕੰਮ ਤੇ ਵਾਪਿਸ ਆਉਣ ਤੱਕ ਰਹਿਣਗੇ ਲਾਗੂ
ਫਰੀਦਕੋਟ 4 ਮਾਰਚ ()
ਆਮ ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਅਤੇ ਰਜਿਸਟਰੇਸ਼ਨ ਦਾ ਕੰਮ ਨਿਰਵਿਘਨ ਜਾਰੀ ਰੱਖਣ ਲਈ ਰਜਿਸਟਰਾਰ-ਕਮ-ਡਿਪਟੀ ਕਮਿਸ਼ਨਰ ਫਰੀਦਕੋਟ ਮੈਡਮ ਪੂਨਮਦੀਪ ਕੌਰ ਨੇ ਪੰਜਾਬ ਰਜਿਸਟਰੇਸ਼ਨ ਐਕਟ 1908 ਦਾ ਧਾਰਾ 12 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ੍ਰੀ ਦਵਿੰਦਰ ਕੁਮਾਰ, ਸੀਨੀਅਰ ਸਹਾਇਕ, ਦਫਤਰ ਉਪ ਮੰਡਲ ਮੈਜਿਸਟਰੇਟ ਫਰੀਦਕੋਟ ਨੂੰ ਦਫਤਰ ਸਬ ਰਜਿਸਟਰਾਰ ਫਰੀਦਕੋਟ ਦਾ, ਸ੍ਰੀ ਜਸਦੇਵ ਸਿੰਘ ਕਾਨੂੰਗੋ, ਦਫਤਰ ਤਹਿਸੀਲਦਾਰ ਫਰੀਦਕੋਟ ਨੂੰ ਦਫਤਰ ਸਬ ਰਜਿਸਟਰਾਰ ਕੋਟਕਪੂਰਾ ਦਾ, ਸ੍ਰੀ ਸ਼ਿਕੰਦਰ ਸਿੰਘ ਕਾਨੂੰਗੋ ਹਲਕਾ ਬਾਜਾਖਾਨਾ ਨੂੰ ਦਫਤਰ ਸਬ ਰਜਿਸਟਰਾਰ ਜੈਤੋ ਦਾ ਰਜਿਸਟਰੇਸ਼ਨ ਦਾ ਕੰਮ ਕਰਨ ਦਾ ਅਧਿਕਾਰ ਦਿੱਤਾ ਹੈ।
ਰਜਿਸਟਰਾਰ-ਕਮ-ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਜਿਲ੍ਹਾ ਫਰੀਦਕੋਟ ਦੇ ਸਮੂਹ ਦਫਤਰ ਸਬ ਰਜਿਸਟਰਾਰ ਅਤੇ ਜੁਆਇੰਟ ਸਬ ਰਜਿਸਟਰਾਰ ਦਫਤਰ ਵਿਖੇ ਰਜਿਸਟਰੇਸ਼ਨ ਦਾ ਕੰਮ ਨਹੀਂ ਹੋ ਰਿਹਾ ਹੈ, ਜਦਕਿ ਆਮ ਜਨਤਾ ਵੱਲੋਂ ਆਪਣਾ ਰਜਿਸਟਰੇਸ਼ਨ ਦਾ ਕੰਮ ਕਰਵਾਉਣ ਲਈ ਅਪਾਇੰਟਮੈਂਟਸ ਲਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਖੱਜਲ ਖੁਆਰ ਹੋਣ ਤੋਂ ਬਚਾਉਣ ਲਈ ਉਨ੍ਹਾਂ ਇਹ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਜਿਲ੍ਹਾ ਫਰੀਦਕੋਟ ਦੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਕੰਮ ਤੇ ਵਾਪਿਸ ਆਉਣ ਤੱਕ ਲਾਗੂ ਰਹਿਣਗੇ।