
ਫਗਵਾੜਾ ਵਿਚ ਕੀਤੀ ਮਾਰਕੀਟਿੰਗ ਕੰਪਨੀ ਦੀ ਸ਼ੁਰੂਆਤ
ਫਗਵਾੜਾ ਸ਼ਹਿਰ ਵਿਚ 2 ਤਜਰਬੇਕਾਰ ਵਿਅਕਤੀਆਂ ਨੇ ਰਿਚ ਐਂਡ ਹੈਲਥੀ ਨਾਮ ਦੀ ਕੰਪਨੀ ਦੀ ਸ਼ੁਰੂਆਤ ਕੀਤੀ। ਕੰਪਨੀ ਦੀ 16 ਮਾਰਚ ਨੂੰ ਸ਼ੁਰੂਆਤ ਹੋਣ ਤੇ ਕੰਪਨੀ ਦੀ ਪਹਿਲੀ ਮੀਟਿੰਗ ਕੀਤੀ ਗਈ।
ਕੰਪਨੀ ਦੇ ਮਾਲਕ ਸਾਹੀਲ ਸੋਨੀ ਤੇ ਬਿਜ਼ਨਸ ਪਲਾਂਨਿੰਗ ਡਾਇਰੈਕਟਰ ਪ੍ਰਦੀਪ ਸਿੰਘ ਸਾਗਰ ਨੇ ਕਿਹਾ ਕਿ ਅਸੀਂ ਫਗਵਾੜੇ ਵਿਚ ਕੰਪਨੀ ਦਾ ਪਹਿਲਾ ਸਟੋਰ ਖੋਲ ਦਿੱਤਾ ਹੈ ਤੇ ਹੋਲੀ ਹੋਲੀ ਹਰੇਕ ਸ਼ਹਿਰ ਵਿਚ ਇਸ ਤਰਾਂ ਦੇ ਸਟੋਰ ਖੋਲ੍ਹੇ ਜਾਣਗੇ। ਓਹਨਾਂ ਕਿਹਾ ਕਿ ਇਸ ਕੰਪਨੀ ਦੀ ਸ਼ੁਰੂਆਤ ਕਰ ਦਿੱਤੀ ਹੈ ਤੇ ਸਾਡਾ ਸਾਰਿਆਂ ਨਾਲ ਵਾਅਦਾ ਹੈ ਕਿ ਅਸੀਂ ਇਸ ਕੰਪਨੀ ਵਿਚ ਕਿਸੇ ਵੀ ਵਰਕਰ ਨੂੰ ਨਰਾਜ ਨਹੀਂ ਹੋਣ ਦੇਵਾਂਗੇ। ਜੋ ਵੀ ਸਾਡੀ ਕੰਪਨੀ ਨਾਲ ਜੁੜਨਾ ਚਾਹੁੰਦੇ ਹਨ, ਓਹੋ ਸਾਡੇ ਨਾਲ ਜਾਂ ਸਾਡੀ ਕੰਪਨੀ ਦੇ ਕਿਸੇ ਵੀ ਵਰਕਰ ਨਾਲ ਸੰਪਰਕ ਕਰ ਸਕਦੇ ਨੇ। ਇਸ ਮੌਕੇ ਤੇ ਕੰਪਨੀ ਦੀ ਮੀਟਿੰਗ ਚ ਆਏ ਸਾਰੇ ਮੈਂਬਰਾਂ ਦਾ ਕੰਪਨੀ ਵਲੋਂ ਧੰਨਵਾਦ ਕੀਤਾ ਗਿਆ ਤੇ ਸਭ ਨੂੰ ਕੰਪਨੀ ਦੀਆਂ ਕਿੱਟਾਂ ਵੰਡੀਆਂ ਗਈਆਂ।