ਪੰਜਾਬ ਮੰਗੇ ਜਵਾਬ ਇਹ ਦੋਵੇਂ ਵੇਖਣ ਕੁਰਸੀ ਦੇ ਖੁਆਬ ਦੇ ਸਲੋਗਨ ਤਹਿਤ ਯੂਥ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ।

ਪੰਜਾਬ ਮੰਗੇ ਜਵਾਬ ਇਹ ਦੋਵੇਂ ਵੇਖਣ ਕੁਰਸੀ ਦੇ ਖੁਆਬ ਦੇ ਸਲੋਗਨ ਤਹਿਤ ਯੂਥ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ।
2017 ਵਿੱਚ ਕੈਪਟਨ ਸਰਕਾਰ ਵੱਲੋਂ ਕੀਤੇ ਵਾਅਦੇ ਨਹੀ ਹੋਏ ਪੂਰੇ 2022 ਵਿੱਚ ਲੋਕ ਦੇਣਗੇ ਜਵਾਬ – ਰਾਜਬੀਰ ਸਿੰਘ ਸ਼ੰਟੀ।
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 12 ਜੂਨ – ਪੰਜਾਬ ਮੰਗੇ ਜਵਾਬ ਇਹ ਦੋਨੇ ਵੇਖਣ ਕੁਰਸੀ ਦੇ ਖੁਆਬ ਦੇ ਸਲੋਗਨ ਤਹਿਤ ਯੂਥ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਰਾਜਬੀਰ ਸਿੰਘ ਸ਼ੰਟੀ ਅਤੇ ਮਨਬੀਰ ਸਿੰਘ ਨੇ ਕਿਹਾ ਕਾਂਗਰਸ ਸਰਕਾਰ ਨੇ ਸਾਢੇ ਚਾਰ ਦੇ ਸਮੇਂ ਦੌਰਾਨ ਕੋਈ ਵਾਅਦੇ ਪੂਰੇ ਨਹੀ ਕੀਤੇ ਉਨ੍ਹਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਆਪਣੀ ਕੁਰਸੀ ਪਿੱਛੇ ਲੜ ਰਹੇ ਹਨ ਤੇ ਲੋਕਾਂ ਨੇ ਕਰੋਨਾ ਮਹਾਂਮਾਰੀ ਨਾਲ ਲੜ ਰਹੇ ਹਨ ਤੇ ਲੋਕਾਂ ਦੀਆਂ ਇਸ ਦੌਰਾਨ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਰੋਨਾ ਮਹਾਂਮਾਰੀ ਦੌਰਾਨ  ਵੀ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਯੂਥ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਦੀ ਅਗਵਾਈ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਹਨ ਤੇ ਇਸ ਦੌਰਾਨ ਕੈਪਟਨ ਸਰਕਾਰ ਦੇ ਮੰਤਰੀ ਵਿਧਾਇਕ ਆਪਸ ਵਿੱਚ ਹੀ ਲੜਦੇ ਰਹੇ ਤੇ ਲੋਕਾਂ ਦਾ ਭਲਾ ਨਹੀ ਹੋਇਆ। ਉਨ੍ਹਾਂ ਕਿਹਾ ਕੈਪਟਨ ਸਰਕਾਰ ਨੇ 2017 ਵਿੱਚ ਲੋਕਾਂ ਨੂੰ ਘਰ ਘਰ ਨੌਕਰੀ, ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ,ਚਾਰ ਹਫਤਿਆਂ ਵਿੱਚ ਨਸ਼ਾ ਖਤਮ ਕਰਨ, ਕਿਸਾਨੀ ਕਰਜਾ ਮੁਆਫ ਕਰਨ ਦੇ ਵਾਅਦੇ ਕੀਤੇ ਸਨ ਜੋ ਕਿ ਵਾਅਦੇ ਸਾਢੇ ਚਾਰ ਸਾਲ ਦੇ ਸਮੇਂ ਦੌਰਾਨ ਵਾਅਦੇ ਪੂਰੇ ਨਹੀ ਹੋਏ। ਉਨ੍ਹਾਂ ਕਿਹਾ 2022 ਵਿੱਚ ਲੋਕ ਕੈਪਟਨ ਸਰਕਾਰ ਨੂੰ ਚੱਲਦਾ ਕਰਨਗੇ ਤੇ ਲੋਕ 2022 ਵਿੱਚ ਪੰਜਾਬ ਦੀ ਖੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣਗੇ।

Prince

Read Previous

ਅਵਤਾਰ ਸਿੰਘ ਬਰਾੜ ਮੈਮੋਰੀਅਲ ਵੈੱਲਫ਼ੇਅਰ ਸੁਸਾਇਟੀ ਵੱਲੋਂ ਖੂਨਦਾਨ ਕੈਂਪ 14 ਨੂੰ

Read Next

ਦੰਗਾ ਪੀੜਤ ਵੈਲਫੇਅਰ ਸੁਸਾਇਟੀ ਨੇ ਕੀਤਾ ਦਾਅਵਾ ਅਕਾਲੀ ਦਲ ਅਤੇ ਬਸਪਾ 2022 ਚ ਪੰਜਾਬ ਚ ਮਿਲ ਕੇ ਸਰਕਾਰ ਬਣਾਉਣਗੇ

Leave a Reply

Your email address will not be published. Required fields are marked *