ਨਵੀਂ ਦਿੱਲੀ – ਅੰਤਰਰਾਸ਼ਟਰੀ ਯੋਗ ਦਿਵਸ ਤੋਂ, ਦੇਸ਼ ਵਿਚ 18 ਸਾਲ ਤੋਂ ਵੱਧ ਉਮਰ ਦੇ ਹਰੇਕ ਨਾਗਰਿਕ ਨੂੰ ਮੁਫਤ ਕੋਰੋਨਾ ਟੀਕਾ ਲਗਾਇਆ ਜਾਵੇਗਾ। ਦੱਸ ਦੇਈਏ ਕਿ ਪੀਐਮ ਮੋਦੀ ਨੇ ਕਿਹਾ ਸੀ ਕਿ 21 ਜੂਨ ਤੋਂ, ਭਾਰਤ ਸਰਕਾਰ ਰਾਜਾਂ ਨੂੰ ਦੇਸ਼ ਦੇ ਹਰ ਰਾਜ ਵਿੱਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਲਈ ਮੁਫਤ ਟੀਕੇ ਮੁਹੱਈਆ ਕਰਵਾਏਗੀ। ਭਾਰਤ ਸਰਕਾਰ ਖ਼ੁਦ ਟੀਕਾ ਨਿਰਮਾਤਾਵਾਂ ਕੋਲੋਂ ਕੁਲ ਟੀਕੇ ਉਤਪਾਦਨ ਦਾ 75 ਪ੍ਰਤੀਸ਼ਤ ਖਰੀਦੇਗੀ ਅਤੇ ਰਾਜ ਸਰਕਾਰਾਂ ਨੂੰ ਇਹ ਮੁਫਤ ਦੇਵੇਗੀ। ਦੇਸ਼ ਦੀ ਕਿਸੇ ਵੀ ਰਾਜ ਸਰਕਾਰ ਨੂੰ ਟੀਕੇ ‘ਤੇ ਕੁਝ ਨਹੀਂ ਖਰਚਣਾ ਪਏਗਾ।ਭਾਰਤ ਸਰਕਾਰ ਰਾਜਾਂ ਨਾਲ ਟੀਕਾਕਰਨ ਨਾਲ ਸਬੰਧਤ 25 ਪ੍ਰਤੀਸ਼ਤ ਕੰਮ ਦੀ ਜ਼ਿੰਮੇਵਾਰੀ ਵੀ ਨਿਭਾਏਗੀ।