ਸੀਵਰੇਜ ਦੇ ਕੰਮ ਕਾਰਨ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਤਿੰਨ ਦਿਨ ਬੰਦ ਰਹੇਗੀ।
ਫਰੀਦਕੋਟ 22 ਸਤੰਬਰ () ਨਗਰ ਕੌਸਲ ਫਰੀਦਕੋਟ ਵੱਲੋ ਸੀਵਰੇਜ ਦੀ ਪਾਈਪ ਪਾਉਣ ਦਾ ਕੰਮ ਫਰੀਦਕੋਟ ਸ਼ਹਿਰ ਵਿੱਚ ਚੱਲ ਰਿਹਾ ਹੈ, ਜਿਸ ਕਾਰਨ ਜਿਲਾ ਫਰੀਦਕੋਟ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਤਿੰਨ ਦਿਨਾਂ ਲਈ ਬੰਦ ਕੀਤੀ ਜਾਵੇਗੀ। ਇਸ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਮਿਤੀ: 22-09-2021 ਤੋ 24-09-2021 ਤੱਕ ਬੰਦ ਰਹੇਗੀ। ਇਹ ਜਾਣਕਾਰੀ ਉਪ ਮੰਡਲ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਉਪ ਮੰਡਲ ਨੰ. 3 ਫਰੀਦਕੋਟ ਸ੍ਰੀ ਰਤਨਜੋਤ ਸਿੰਘ ਢਿੱਲੋਂ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਸੀਵਰੇਜ ਦੇ ਚੱਲ ਰਹੇ ਕੰਮ ਨਾਲ ਪਾਣੀ ਸਪਲਾਈ ਜਾਰੀ ਰਹਿਣ ਕਾਰਨ ਕਈ ਥਾਵਾਂ ਤੋਂ ਪਾਣੀ ਦੀਆਂ ਪਾਈਪਾਂ ਲੀਕ ਹੋ ਰਹੀਆਂ ਹਨ। ਜਿਸ ਨਾਲ ਸੀਵਰੇਜ ਦੇ ਕੰਮ ਵਿੱਚ ਰੁਕਾਵਟ ਆ ਰਹੀ ਹੈ।