ਬਾਬਾ ਸ਼ੇਖ ਫਰੀਦ ਜੀ ਆਗਮਨ ਪੁਰਬ ਤੇ ਜਿਲਾ ਫਰੀਦਕੋਟ ਵਿੱਚ ਛੁੱਟੀ ਦਾ ਐਲਾਨ
ਸਾਰੇ ਸਰਕਾਰੀ ਦਫਤਰ, ਸਿੱਖਿਆ ਸੰਸਥਾਵਾਂ ਮਿਤੀ 23 ਸਤੰਬਰ ਨੂੰ ਬੰਦ ਰਹਿਣਗੇ
ਫਰੀਦਕੋਟ 22 ਸਤੰਬਰ ( ਪਰਵਿੰਦਰ ਸਿੰਘ ਕੰਧਾਰੀ) ਜਿਲਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਮਲ ਕੁਮਾਰ ਸੇਤੀਆ ਆਈ.ਏ.ਐਸ, ਨੇ ਪੰਜਾਬ ਸਰਕਾਰ, ਪ੍ਰਸੋਨਲ ਅਤੇ ਪ੍ਰਬੰਧਕੀ ਸੁਧਾਰ ਵਿਭਾਗ (ਜਨਰਲ ਅਮਲਾ ਸ਼ਾਖਾ) ਚੰਡੀਗੜ ਦੇ ਪੱਤਰ ਰਾਹੀਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ-2021 ਨੂੰ ਮਨਾਉਣ ਲਈ ਮਿਤੀ 23 ਸਤੰਬਰ 2021 ਨੂੰ ਜਿਲਾ ਫਰੀਦਕੋਟ ਵਿੱਚ ਸਮੂਹ ਸਰਕਾਰੀ ਦਫਤਰਾਂ ਅਤੇ ਸਿੱਖਿਆ ਸੰਸਥਾਵਾਂ ਆਦਿ ਵਿੱਚ ਛੁੱਟੀ ਘੋਸ਼ਿਤ ਕੀਤੀ ਹੈ। ਉਨਾ ਦੱਸਿਆ ਕਿ ਬਾਬਾ ਫਰੀਦ ਜੀ ਦੇ ਆਗਮਪ ਪੁਰਬ ਨੂੰ ਮੁੱਖ ਰੱਖਦੇ ਸਾਰੇ ਅਦਾਰੇ ਸੰਸਥਾਵਾਂ ਅਤੇ ਸਰਕਾਰੀ ਦਫਤਰ ਮਿਤੀ 23 ਸੰਤਬਰ 2021 ਨੂੰ ਬੰਦ ਰਹਿਣਗੇ।