
ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਲਗਾਇਆ ਖੂਨਦਾਨ ਕੈਂਪ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 23 ਮਾਰਚ 2022 – ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿੱਚ ਲਗਾਤਾਰ ਦੂਜੇ ਸਾਲ ਖੂਨਦਾਨ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦੇ ਹੋਏ ਐੱਮ.ਡੀ ਗੁਰਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਆਏ ਸਾਲ ਦੀ ਤਰ੍ਹਾਂ ਇਸ ਵਾਰ ਫਿਰ ਉਨ੍ਹਾਂ ਨੇ ਆਪਣੇ ਪਿਤਾ ਸਵ.ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ। ਇਹ ਕੈਂਪ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਲਗਾਇਆ ਗਿਆ।
ਇਸ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸ.ਕੈਪਟਨ ਧਰਮ ਸਿੰਘ ਗਿੱਲ ਅਤੇ ਹਲਕਾ ਉਮੀਦਵਾਰ ਸ ਗੁਰਦਿੱਤ ਸਿੰਘ ਸੇਖੋਂ ਦੀ ਧਰਮਪਤਨੀ ਬੀਬੀ ਬੇਅੰਤ ਕੌਰ ਨੇ ਸੰਸਥਾਂ ਵੱਲੋਂ ਕੀਤੇ ਗਏ ਇਸ ਨੇਕ ਉਪਰਾਲੇ ਦੀ ਸਲਾਘਾਂ ਕੀਤੀ। ਇਸ ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਸਾਰੇ ਹੀ ਖੂਨਦਾਨੀਆਂ ਨੂੰ ਸੀਨੀਅਰ ਮੈਡੀਕਲ ਅਫ਼ਸਰ ਡਾ. ਚੰਦਰ ਸ਼ੇਖਰ ਕੱਕੜ ਵੱਲੋਂ ਅਪੀਲ ਕੀਤੀ ਗਈ ਕਿ ਹਰ ਵਿਅਕਤੀ ਨੂੰ ਹਰ ਤੀਜੇ ਮਹੀਨੇ ਕਢਵਾਉਣਾ ਚਾਹੀਦਾ ਇਸ ਨਾਲ ਸਾਡੇ ਸਰੀਰ ਵਿੱਚ ਨਵੇਂ ਸੈੱਲ ਬਣਦੇ ਰਹਿੰਦੇ ਹਨ ਅਤੇ ਸਿਹਤ ਠੀਕ ਰਹਿੰਦੀ ਹੈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਗੁਰਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਬਲੱਡ ਕੈਂਪ ਵਿੱਚ ਕਰੀਬ 50 ਯੂਨਿਟ ਖੂਨ ਇਕੱਠਾ ਕੀਤਾ ਗਿਆ ਹੈ। ਇਸ ਮੌਕੇ ਗੁਰਜੀਤ ਸਿੰਘ ਨੇ ਖੂਨਦਾਨ ਕਰਨ ਵਾਲੇ ਸਾਰੇ ਹੀ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਕੈਂਪ ਵਿੱਚ ਗੁਰਪ੍ਰੀਤ ਸਿੰਘ ਚੰਦਬਾਜਾ ,ਰਵਿੰਦਰ ਸਿੰਘ ਬੁਗਰਾ,ਸਤੀਸ਼ ਬਾਗੀ , ਜਸਵਿੰਦਰਜੀਤਪਾਲ ਸਿੰਘ, ਸੁਖਵੀਰ ਸਿੰਘ, ਅਸ਼ੋਕ ਭਟਨਾਗਰ,ਰਾਜਵਿੰਦਰ ਸਿੰਘ ਬਰਾੜ ਐਡਵੋਕੇਟ, ਹਰਪ੍ਰੀਤ ਸਿੰਘ, ਸੰਜੀਵ ਮੌਂਗਾ, ਸਰਬਜੀਤ ਮੌੜ, ਸੰਨੀ,ਗਗਨ ਮੱਤਾ, ਦਿਲਵਾਰ ਹੂਸੈਨ, ਜਗਮੀਤ ਸਿੰਘ ਸੰਧੂ, ਸੁਖਚੈਨ ਸਿੰਘ ਗਿੱਲ, ਮਨਪ੍ਰੀਤ ਦੁਬਈ, ਇੰਦਰਜੀਤ ਸਾਫੂਵਾਲਾ,ਕਾਲਾ ਮਟਵਾਣੀ, ਜੱਸਾ ਰਾਜੇਵਾਲਾ ਸਮੇਤ ਹੋਰ ਵੀ ਸੁਸਾਇਟੀ ਮੈਂਬਰ ਹਾਜ਼ਰ ਸਨ।