ਪਿ੍ੰਸੀਪਲ ਡਾ: ਪਰਮਿੰਦਰ ਸਿੰਘ ਨੂੰ ਸਨਮਾਨਿਤ ਕੀਤਾ
ਪਰਵਿੰਦਰ ਸਿੰਘ ਕੰਧਾਰੀਫ਼ਰੀਦਕੋਟ, 29 ਅਪ੍ਰੈਲ -ਪ੍ਰੋ: ਪਰਮਿੰਦਰ ਸਿੰਘ ਦੇ ਸਥਾਨਕ ਸਰਕਾਰੀ ਬਰਜਿੰਦਰਾ ਕਾਲਜ ਵਿਖੇ ਪਿ੍ੰਸੀਪਲ ਵਜੋਂ ਪਦ ਉਨਤ ਹੋਣ ਤੇ ਨੈਸ਼ਨਲ ਯੂਥ ਕਲੱਬ ਰਜਿ: ਫ਼ਰੀਦਕੋਟ ਵਲੋਂ ਪਿ੍ੰਸੀਪਲ ਡਾ: ਪਰਮਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਕਲੱਬ ਪ੍ਰਧਾਨ ਡਾ: ਬਲਜੀਤ ਸ਼ਰਮਾ, ਆਲ ਪ੍ਰੋਜੈਕਟ ਚੇਅਰਮੈਨ ਦਵਿੰਦਰ ਸਿੰਘ ਪੰਜਾਬ ਮੋਟਰਜ ਸਮੇਤ ਸਮੂਹ ਮੈਂਬਰਾਂ ਵਲੋਂ ਪਿ੍ੰਸੀਪਲ ਡਾ: ਪਰਮਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਨੇ ਪਿ੍ੰਸੀਪਲ ਡਾ: ਪਰਮਿੰਦਰ ਸਿੰਘ ਵਲੋਂ ਵੱਖ-ਵੱਖ ਖੇਤਰਾਂ ‘ਚ ਨਿਭਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਰਿਟ: ਪਿ੍ੰਸੀਪਲ ਸੁਰੇਸ਼ ਅਰੋੜਾ, ਕਲੱਬ ਮੈਂਬਰ ਡਾ: ਸੰਜੀਵ ਸੇਠੀ, ਰਜੇਸ਼ ਸੁਖੀਜਾ, ਰਾਜਿੰਦਰ ਦਾਸ ਰਿੰਕੂ, ਰਾਜਿੰਦਰ ਬਾਂਸਲ, ਬਲਜੀਤ ਸਿੰਘ ਗੋਰਾ, ਰਕੇਸ਼ ਮਿੱਤਲ, ਸੋਨੂੰ ਜੈਨ, ਸੁਸ਼ੀਲ ਕੌਸ਼ਿਲ, ਨਰਾਇਣ ਦਾਸ ਕਾਲੀ, ਗੁਰਪ੍ਰੀਤ ਸਿੰਘ ਰਾਜਾ ਤੋਂ ਇਲਾਵਾ ਪਤਵੰਤੇ ਹਾਜ਼ਰ ਸਨ ।ਅੰਤ ‘ਚ ਪਿ੍ੰਸੀਪਲ ਡਾ: ਪਰਮਿੰਦਰ ਸਿੰਘ ਨੇ ਆਏ ਨੈਸ਼ਨਲ ਯੂਥ ਕਲੱਬ ਦੇ ਅਹੁਦੇਦਾਰਾਂ, ਮੈਂਬਰਾਂ ਦਾ ਧੰਨਵਾਦ ਕੀਤਾ । ਇੱਥੇ ਜ਼ਿਕਯੋਗ ਹੈ ਕਿ ਡਾ.ਪਰਮਿੰਦਰ ਸਿੰਘ ਕਲੱਬ ਦੇ ਮੁਫ਼ਤ ਮੱਲਮ ਪੱਟੀ ਸੈਂਟਰ ਦੇ ਚੇਅਰਮੈੱਨ ਵਜੋਂ ਕਈ ਸਾਲਾਂ ਤੋਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ ।