
ਪੰਜਾਬੀ ਸਿਨੇਮੇ ਨੂੰ ਮੁੜ ਸੁਰਜੀਤ ਵਾਲੀ ਜੋੜੀ ਹਰਭਜਨ ਮਾਨ ਅਤੇ ਮਨਮੋਹਨ ਸਿੰਘ ਫ਼ਿਰ ਹੋਏ ਸਰਗਰਮ
– ਲੋਕ ਗਾਇਕ/ਅਦਾਕਾਰ ਹਰਭਜਨ ਮਾਨ ਦੀ ਨਵੀਂ ਫ਼ਿਲਮ ਪੀ.ਆਰ.ਹੋਵੇਗੀ 27 ਮਈ ਨੂੰ ਰਿਲੀਜ਼
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 22 ਮਈ -ਮਰਹੂਮ ਅਦਾਕਾਰ ਵਰਿੰਦਰ ਦੀ ਮੌਤ ਤੋਂ ਬਾਅਦ ਢਹਿ ਢੇਰੀ ਹੋ ਚੁੱਕੇ ਪੰਜਾਬੀ ਸਿਨੇਮਾ ਨੂੰ ਮੁੜ ਸੁਰਜੀਤ ਕਰਨ ਵਾਲੀ ਜੋੜੀ ਪੰਜਾਬ ਦੇ ਨਾਮਵਰ ਗਾਇਕ ਅਦਾਕਾਰ ਹਰਭਜਨ ਮਾਨ ਅਤੇ ਸੁਪਰਹਿੱਟ ਹਿੰਦੀ ਫ਼ਿਲਮਾਂ ਦੇ ਸਿਨਮੈਟੋਗ੍ਰਾਫ਼ਰ ਮਨਮੋਹਨ ਸਿੰਘ ਸਿੰਘ ਕਰੀਬ ਇੱਕ ਦਹਾਕੇ ਬਾਅਦ ਮੁੜ ਇਕੱਠੇ ਪੰਜਾਬੀ ਫ਼ਿਲਮ ‘ਪੀ.ਆਰ’ ਲੈ ਕੇ ਹਾਜ਼ਰ ਹੋ ਰਹੇ ਹਨ । ਇਸ ਮਹੀਨੇ 27 ਮਈ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੇ ਸਬੰਧ ‘ਚ ਫ਼ਿਲਮ ਦੀ ਟੀਮ ਏ.ਟੂ.ਜੈੱਡ ਸ਼ੈਲਊਸ਼ਨ ਇੰਮੀਗ੍ਰੇਸ਼ਨ ਐਂਡ ਕੰਨਸਲਟੈਂਟ ਫ਼ਰੀਦਕੋਟ ਵਿਖੇ ਪਹੁੰਚੀ । ਇਸ ਟੀਮ ‘ਚ ਫ਼ਿਲਮ ਦੇ ਹੀਰੋ ਹਰਭਜਨ ਮਾਨ, ਫ਼ਿਲਮ ਦੀ ਨਾਇਕਾ ਦਿਲਬਰ ਆਰਿਆ, ਪ੍ਰਸਿੱਧ ਅਦਾਕਾਰਾ ਅਮਰ ਨੂਰੀ, ਅਲਾਪ ਸਿੰਕਦਰ ਸ਼ਾਮਲ ਸਨ । ਇਸ ਮੌਕੇ ਹਿੱਟ ਲੋਕ ਗਾਇਕ ਹਰਜੀਤ ਹਰਮਨ, ਅਦਾਕਾਰ ਹਰਿੰਦਰ ਭੁੱਲਰ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ, ਗੁਰਪ੍ਰੀਤ ਗੋਪੀ ਫ਼ਿਰੋਜ਼ਪੁਰ, ਅੰਤਰ ਰਾਸ਼ਟਰੀ ਭੰਗੜਾ ਡਾਂਸਰ ਸੁਖਵਿੰਦਰ ਸਿੰਘ ਸੁੱਖਾ ਵੀ ਹਾਜ਼ਰ ਸਨ ।
ਇਸ ਮੌਕੇ ਏ.ਟੂ.ਜੈੱਡ ਸ਼ੈਲਊਸ਼ਨ ਦੇ ਮੈਨੇਜਿੰਗ ਡਾਇਰੈੱਕਟਰ ਦੀਪੂ ਚੋਪੜਾ ਦੀ ਅਗਵਾਈ ਹੇਠ ਪਹੁੰਚੀ ਟੀਮ ਦਾ ਸ਼ਾਨਦਾਰ ਸੁਆਗਤ ਕੀਤਾ । ਇਸ ਮੌਕੇ ਅਦਾਕਾਰ/ਲੋਕ ਗਾਇਕ ਹਰਭਜਨ ਮਾਨ ਨੇ ਦੱਸਿਆ ਇਹ ਕਿ ਸਾਰੰਗ ਫ਼ਿਲਮਸ ਅਤੇ ਐੱਚ.ਐੱਮ.ਮਿਊਜ਼ਿਕ ਦੀ ਪੇਸ਼ਕਸ ਡਾਇਰੈੱਕਟਰ ਮਨਮੋਹਨ ਸਿੰਘ ਵੱਲੋਂ ਲਿਖੀ ਗਈ ਹੈ । ਗਾਇਕ ਅਤੇ ਅਦਾਕਾਰ ਹਰਭਜਨ ਮਾਨ ਅਤੇ ਨਿਰਦੇਸ਼ਕ ਮਨਮੋਹਨ ਸਿੰਘ ਦੀ ਜੋੜੀ ਦੀ ਇਹ 6ਵੀਂ ਫ਼ਿਲਮ ਹੈ ਜੋ ਕਰੀਬ 14 ਸਾਲ ਤੋਂ ਬਾਅਦ ਰਿਲੀਜ਼ ਹੋਣ ਜਾ ਰਹੀ ਹੈ । ਇਸ ਮੌਕੇ ਹਰਭਜਨ ਮਾਨ ਨੇ ਦੱਸਿਆ ਉਨ੍ਹਾਂ ਨੇ ਹਮੇਸ਼ਾਂ ਪ੍ਰੀਵਾਰਿਕ ਫ਼ਿਲਮਾਂ ਹੀ ਬਣਾਈਆਂ ਹਨ ।ਉਹ ਕਦੇ ਵੀ ਭੀੜ ਦਾ ਹਿੱਸਾ ਨਹੀਂ ਬਣੇ ।
ਉਨ੍ਹਾਂ ਦੱਸਿਆ ਇਹ ਫ਼ਿਲਮ ਵੀ ਪੂਰੀ ਤਰਾਂ ਪ੍ਰੀਵਾਰਿਕ ਹੈ ਅਤੇ ਪਰਵਾਸ ਦੁਆਲੇ ਘੁੰਮਦੀ ਹੈ ਹਰਭਜਨ ਮਾਨ ਨੇ ਕਿਹਾ ਕਿ ਅੱਜ ਪੰਜਾਬ ਦਾ ਹਰ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਹੈ ਇਸ ਲਈ ਉਹ ਕੋਈ ਵੀ ਪੁੱਠਾ-ਸਿੱਧਾ ਰਾਹ ਅਪਨਾਉਣ ਲਈ ਤਿਆਰ ਹੈ ।ਇਹ ਫ਼ਿਲਮ ਵੀ ਅਜਿਹੇ ਨੌਜਵਾਨ ਦੀ ਕਹਾਣੀ ਹੈ।ਇਸ ਫ਼ਿਲਮ’ਚ ਕੇਨੈਡਾ ਦੀ ਜ਼ਿੰਦਗੀ,ਵਿਦੇਸ਼ ਗਏ ਨੌਜਵਾਨਾਂ ਦੀ ਸਮੱਸਿਆਵਾਂ, ਇਛਾਵਾਂ ਨੂੰ ਫ਼ਿਲਮ ‘ਚ ਉਚੇਚੇ ਤੌਰ ਤੇ ਪੇਸ਼ ਕੀਤਾ ਗਿਆ । ਉਨ੍ਹਾਂ ਕਿਹਾ ਮੈਨੂੰ ਪੂਰਨ ਆਸ ਹੈ ਕਿ ਇਹ ਫ਼ਿਲਮ ਹਰ ਪੰਜਾਬੀ ਪਰਿਵਾਰ ਦੀ ਪਸੰਦੀਦਾ ਫ਼ਿਲਮ ਬਣੇਗੀ । ਫ਼ਿਲਮ ਦੀ ਨਾਇਕਾ ਦਿਲਬਰ ਆਰਿਆ ਨੇ ਦੱਸਿਆ ਕਿ ਉਹ ਬਤੌਰ ਅਦਾਕਾਰ ਉਸ ਦੀ ਪਹਿਲੀ ਪੰਜਾਬੀ ਫ਼ਿਲਮ ਹੈ ।ਇਹ ਉਸ ਦੀ ਖੁਸ਼ਕਿਸ਼ਮਤੀ ਹੈ ਕਿ ਉਸ ਨੂੰ ਆਪਣੀ ਪਲੇਠੀ ਪੰਜਾਬੀ ਫ਼ਿਲਮ ‘ਚ ਪੰਜਾਬੀ ਸਿਨੇਮਾ ਦੇ ਦਿੱਗਜਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ ।
ਗਾਇਕਾ/ਅਦਾਕਾਰਾ ਅਮਰ ਨੂਰੀ ਨੇ ਕਿਹਾ ਉਨ੍ਹਾਂ ਦੀ ਜ਼ਿੰਦਗੀ ਦੀ ਅਹਿਮ ਫ਼ਿਲਮ ਹੈ। ਉਨ੍ਹਾਂ ਦੀ ਜ਼ਿੰਦਗੀ ਦੀਆਂ ਅਹਿਮ ਯਾਦਾਂ ਇਸ ਫ਼ਿਲਮ ਨਾਲ ਜੁੜੀਆਂ ਹੋਈਆਂ ਹਨ । ਪੰਜਾਬ ਦੇ ਸਵਰਗੀ ਲੋਕ ਗਾਇਕ ਸਰਦੂਲ ਸਿੰਕਦਰ ਦੀ ਇਹ ਅੰਤਿਮ ਫ਼ਿਲਮ ਹੈ । ਇਸ ਫ਼ਿਲਮ ‘ਚ ਅਸੀਂ ਲੰਬੇ ਸਮੇਂ ਬਾਅਦ ਕੰਮ ਕੀਤਾ ਹੈ । ਇਹ ਫ਼ਿਲਮ ਸਰਦੂਲ ਸਿੰਕਦਰ ਨੂੰ ਸਰਧਾਂਜ਼ਲੀ ਹੋਵੇਗੀ । ਆਮ ਪੰਜਾਬੀ ਫ਼ਿਲਮਾਂ ਤੋਂ ਹਟਕੇ ਅਸਲ ਪੰਜਾਬ ਤੇ ਪੰਜਾਬੀ ਸਿਨੇਮੇ ਨੂੰ ਦਰਸ਼ਕਾਂ ਨੂੰ ਮੂਹਰੇ ਲੈ ਕੇ ਆ ਰਹੀ ਹੈ । ਇਸ ਫ਼ਿਲਮ ਨੂੰ ਆਈ.ਜੀ.ਸਟੂਡੀਓ ਦੇ ਬੈੱਨਰ ਥੱਲੇ ਇੰਦਰਜੀਤ ਗਿੱਲ ਵੱਲੋਂ ਪੱਧਰ ਤੇ ਰਿਲੀਜ਼ ਕੀਤੀ ਜਾ ਰਹੀ ਹੈ । ਇਸ ਮੌਕੇ ਏ.ਟੂ.ਜੈੱਡ ਸ਼ੈਲਊਸ਼ਨ ਦੇ ਮੈਨੇਜਿੰਗ ਡਾਇਰੈੱਕਟਰ ਦੀਪੂ ਚੋਪੜਾ ਨੇ ਪਹੁੰਚੀ ਟੀਮ ਦਾ ਸਨਮਾਨ ਕੀਤਾ । ਇਸ ਮੌਕੇ ਪ੍ਰਸਿੱਧ ਅਦਾਕਾਰ ਹਰਿੰਦਰ ਭੁੱਲਰ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ, ਅਦਾਕਾਰ ਗੁਰਪ੍ਰੀਤ ਸਿੰਘ ਗੋਪੀ, ਅੰਤਰ ਰਾਸ਼ਟਰੀ ਭੰਗੜਾ ਡਾਂਸਰ ਸੁਖਵਿੰਦਰ ਸਿੰਘ ਸੁੱਖਾ ਅਤੇ ਡੀ.ਜੇ.ਆਸ਼ੂ ਹਾਜ਼ਰ ਸਨ ।