ਰੁੱਖਾਂ ਤੋਂ ਬਿਨਾਂ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ- ਸੇਖੋਂ

ਰੁੱਖਾਂ ਤੋਂ ਬਿਨਾਂ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ- ਸੇਖੋਂ 
ਫਰੀਦਕੋਟ ਦੀ ਸਥਾਪਨਾ ਦੇ  ਪੰਜਾਹ ਸਾਲਾਂ ਨੂੰ ਸਮਰਪਿਤ ਜ਼ਿਲ੍ਹੇ ਵਿੱਚ 50 ਮਿੰਨੀ  ਜੰਗਲ ਸਥਾਪਤ ਕੀਤੇ ਜਾਣਗੇ- ਡਾ. ਰੂਹੀ ਦੁੱਗ
ਮੁਹਿੰਮ ਤਹਿਤ ਜਿਲ੍ਹੇ ਵਿੱਚ 1 ਲੱਖ 50 ਹਜ਼ਾਰ ਬੂਟੇ ਲਗਾਉਣ ਦਾ ਟੀਚਾ
ਜ਼ਿਲ੍ਹਾ ਪ੍ਰਸ਼ਾਸ਼ਨ ਤੇ ਰਾਊਂਡ ਗਲਾਸ ਸੰਸਥਾ ਵੱਲੋਂ ਸੱਭਿਆਚਾਰਕ ਕੇਂਦਰ ਵਿਚ ਵਣ-ਮਹਾਂਉਤਸਵ ਸਮਾਗਮ ਕਰਵਾਇਆ

ਪਰਵਿੰਦਰ ਸਿੰਘ ਕੰਧਾਰੀ ਫ਼ਰੀਦਕੋਟ 3 ਜੁਲਾਈ – ਜ਼ਿਲਾ ਪ੍ਰਸ਼ਾਸਨ ਫ਼ਰੀਦਕੋਟ ਵੱਲੋਂ ਰਾਊਂਡ ਗਲਾਸ ਫਾਊਡੇਸ਼ਨ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਫ਼ਰੀਦਕੋਟ ਜ਼ਿਲ੍ਹੇ ਦੇ 50 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਵਣ ਮਹਾਂ ਉਤਸਵ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ. ਗੁਰਦਿੱਤ ਸੇਖੋਂ ਵਿਧਾਇਕ ਫਰੀਦਕੋਟ ਅਤੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੁਹਿੰਮ ਤਹਿਤ ਜਿਲ੍ਹੇ ਵਿੱਚ 50 ਮਿੰਨੀ ਜੰਗਲ ਸਥਾਪਿਤ ਕਰਨ ਅਤੇ 1 ਲੱਖ 50 ਹਜ਼ਾਰ ਬੂਟੇ ਲਗਾਉਣ ਦੀ ਯੋਜਨਾ ਹੈ। 
ਇਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਰੁੱਖ ਮਨੁੱਖਾਂ ਤੇ ਜੀਵ ਜੰਤੂਆਂ ਦੀ ਜਿੰਦਗੀ ਹਨ ਤੇ ਇਨ੍ਹਾਂ ਤੋਂ ਬਿਨਾਂ ਜੀਵਨ ਸੰਭਵ ਨਹੀਂ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਵੈ-ਸੇਵੀ ਸੰਸਥਾਵਾਂ ਵੱਲੋਂ ਵਿੱਢੀ ਇਸ ਮੁਹਿੰਮ ਦੀ ਸਹਾਰਨਾ ਕਰਦਿਆਂ ਕਿਹਾ ਕਿ ਫ਼ਰੀਦਕੋਟ ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਤੇ ਵਾਤਾਵਰਨ ਤੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਰਿਆਂ ਨੂੰ ਹੰਭਲਾ ਮਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੱਭਿਆਚਾਰਕ ਕੇਂਦਰ ਵਿੱਚ ਸੈਰਗਾਹ ਬਣਾਉਣ ਅਤੇ ਇਸ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। 
ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਫ਼ਰੀਦਕੋਟ ਜ਼ਿਲ੍ਹੇ ਦੀ ਸਥਾਪਨਾ ਦੇ 50 ਸਾਲਾਂ ਨੂੰ ਸਮਰਪਿਤ ਪੂਰੇ ਜ਼ਿਲ੍ਹੇ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ , ਜਿਸ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੰਸਥਾਵਾਂ, ਪੰਚਾਇਤਾਂ ਦੇ ਸਹਿਯੋਗ ਨਾਲ 50 ਮਿੰਨੀ ਜੰਗਲ ਸਥਾਪਤ ਕੀਤੇ ਜਾਣਗੇ ਅਤੇ ਇਨ੍ਹਾਂ ਦੀ ਨਿਰੰਤਰ ਸੰਭਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਜ਼ਿਲੇ ਵਿਚ 1 ਲੱਖ 50 ਹਜ਼ਾਰ ਬੂਟੇ ਲਗਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣ ਕੇ ਵੱਧ ਤੋਂ ਵੱਧ ਕਾਮਯਾਬ ਕਰਨ ਤਾਂ ਜੋ ਵਾਤਾਵਰਨ ਵਿੱਚ ਸੁਧਾਰ ਹੋ ਸਕੇ। 
ਇਸ ਮੌਕੇ ਸੱਭਿਆਚਾਰਕ ਕੇਂਦਰ ਵਿਖੇ ਵਿਧਾਇਕ  ਗੁਰਦਿੱਤ ਸਿੰਘ ਸੇਖੋਂ  ਅਤੇ ਡਿਪਟੀ ਕਮਿਸ਼ਨਰ ਵੱਲੋਂ ਵੱਲੋਂ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਤੇ ਸੰਸਥਾ ਵੱਲੋਂ ਡਾ. ਅਮਨਦੀਪ ਕੇਸ਼ਵ, ਸ੍ਰੀ ਰਜਨੀਸ਼ ਕੁਮਾਰ ਵੱਲੋਂ ਬੂਟੇ ਦੇ ਕੇ ਸਮੂਹ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਨੂੰ ਸ. ਉਧਮ ਸਿੰਘ ਔਲਖ, ਸੁਖਜੀਤ ਸਿੰਘ ਮੁਮਾਰਾ, ਡੀ.ਐਫ.ਓ ਸ੍ਰੀ ਅੰਮ੍ਰਿਤਪਾਲ ਸਿੰਘ ਬਰਾੜ, ਰਜਨੀਸ਼ ਕੁਮਾਰ ਰਾਊਂਡ ਗਲਾਸ ਫਾਊਡੇਸ਼ਨ ਨੇ ਵੀ ਸੰਬੋਧਨ ਕੀਤਾ।
 ਇਸ ਮੌਕੇ ਡਾ. ਨਿਰਮਲ ਓਸੇਪਚਨ ਐੱਸ.ਡੀ. ਐੱਮ ਜੈਤੋ, ਐੱਸ.ਡੀ. ਐੱਮ ਫ਼ਰੀਦਕੋਟ ਮੈਡਮ ਬਲਜੀਤ ਕੌਰ, ਕਿਰਨਦੀਪ ਕੌਰ ਚੇਅਰਪਰਸਨ ਜ਼ਿਲਾ ਪ੍ਰੀਸ਼ਦ, ਗੁਰਪ੍ਰੀਤ ਸਿੰਘ ਚੰਦਬਾਜਾ, ਦਵਿੰਦਰ ਸਿੰਘ, ਪ੍ਰਵੀਨ ਕਾਲਾ, ਸ਼੍ਰੀ ਸੁਭਾਸ਼ ਚੰਦਰ ਸਕੱਤਰ ਰੈਡ ਕਰਾਸ ਸਮੇਤ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।

Prince

Read Previous

ਪੰਜਾਬ ‘ਚ ਕੋਰੋਨਾ ਦੇ ਵੱਧ ਰਹੇ ਮਾਮਲੇ: 24 ਘੰਟਿਆਂ ‘ਚ 2 ਮਰੀਜ਼ਾਂ ਦੀ ਮੌਤ, 134 ਨਵੇਂ ਮਰੀਜ਼ ਮਿਲੇ।

Read Next

ਰੋਟਰੀ ਕਲੱਬ ਫਰੀਦਕੋਟ 2022-23 ਲਈ ਟੀਮ ਦਾ ਕੀਤਾ ਗਠਨ।

Leave a Reply

Your email address will not be published. Required fields are marked *