ਜਰੂਰਤਮੰਦ ਲੋਕਾਂ ਦੀ ਸੇਵਾ ਕਰਨਾ ਮੇਰਾ ਮੁੱਖ ਮਕਸਦ – ਅਰਸ਼ ਸੱਚਰ

ਜਰੂਰਤਮੰਦ ਲੋਕਾਂ ਦੀ ਸੇਵਾ ਕਰਨਾ ਮੇਰਾ ਮੁੱਖ ਮਕਸਦ – ਅਰਸ਼ ਸੱਚਰ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 3 ਜੁਲਾਈ – ਜਰੂਰਤਮੰਦ ਬੱਚਿਆਂ, ਬਜੁਰਗਾਂ ਅਤੇ ਔਰਤਾਂ ਦੀ ਸੇਵਾ ਕਰਨਾ ਮੇਰਾ ਮੁੱਖ ਮਕਸਦ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰੋਟਰੀ ਕਲੱਬ ਦੇ ਨਵ ਨਿਯੁਕਤ ਪ੍ਰਧਾਨ ਅਰਸ਼ ਸੱਚਰ ਨੇ ਅੱਜ ਆਪਣੀ ਟਰਮ ਦੀ ਪਹਿਲੀ ਫਰੀਦਕੋਟ ਦੇ ਆਫੀਸ਼ਰ ਕਲੱਬ ਵਿਖੇ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਡਾਕਟਰਜ਼ ਡੇਅ ਨੂੰ ਮੁੱਖ ਰੱਖਦਿਆਂ ਡਾਕਟਰਾਂ ਅਤੇ ਸੀਏ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਅਰਸ਼ ਸੱਚਰ ਨੇ ਕਿਹਾ ਆਉਣ ਵਾਲੇ ਦਿਨਾਂ ਵਿੱਚ ਲੋੜਵੰਦ ਵਿਅਕਤੀਆਂ ਨੂੰ ਰੇਹੜੀਆਂ ਦਿਵਾ ਰੋਜਗਾਰ ਦੇਣਾ, ਤੀਆਂ ਦਾ ਤਿਉਹਾਰ ਮਨਾ ਧੀਆਂ ਦੇ ਮਨੋਬਲ ਨੂੰ ਵਧਾ ਉਨ੍ਹਾਂ ਨੂੰ ਸਨਮਾਨਿਤ ਕਰਨਾ, ਅੰਗਹੀਣ ਵਿਅਕਤੀਆਂ ਨੂੰ ਵੀਲਚੇਅਰ ਦੇਣਾ, ਲੋੜਵੰਦ ਬੱਚਿਆਂ ਨੂੰ ਮੁਫਤ ਸਿੱਖਿਆ ਦੇਣਾ ਆਦਿ ਆਉਣ ਵਾਲੇ ਦਿਨਾਂ ਵਿੱਚ ਕੰਮ ਕੀਤੇ ਜਾਣਗੇ। ਇਸ ਮੌਕੇ ਡਾ ਬਿਮਲ ਗਰਗ, ਡਾ ਰਜਿੰਦਰ ਰਾਜੂ, ਡਾ ਐਸ ਪੀ ਐਸ ਸੋਢੀ, ਡਾ ਜਸਵੰਤ, ਆਰ ਸੀ ਜੈਨ, ਡਾ ਗਗਨ ਬਜਾਜ, ਡਾ ਸ਼ਸ਼ੀਕਾਂਤ ਧੀਰ, ਸੀਏ ਦਿਨੇਸ਼ ਗੁਪਤਾ, ਨਵਦੀਪ ਗਰਗ, ਪ੍ਰਵੇਸ਼ ਰੇਹਾਨ, ਰਮੇਸ਼ ਰੇਹਾਨ, ਅਸ਼ੋਕ ਸੱਚਰ, ਵਿਰਸਾ ਸਿੰਘ, ਨਵੀਸ਼ ਛਾਬੜਾ, ਅਸ਼ਵਨੀ ਬਾਂਸਲ, ਰਾਹੁਲ ਚੌਧਰੀ, ਪਵਨ ਵਰਮਾ, ਪ੍ਰਿੰਤਪਾਲ ਕੋਹਲੀ, ਪ੍ਰਵੀਨ ਕਾਲਾ, ਪ੍ਰਵੀਨ ਸੱਚਰ, ਸੰਜੀਵ ਮਿੱਤਲ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਅਰਵਿੰਦ ਛਾਬੜਾ, ਜੀਤ ਸਿੰਘ, ਰੋਹਿਤ ਕੁਮਾਰ, ਭਾਰਤ ਭੂਸ਼ਣ, ਸੰਜੀਵ ਗਰਗ, ਰਾਜੇਸ਼ ਰੇਹਾਨ, ਡਾ ਵਿਸ਼ਵਦੀਪ ਗੋਇਲ, ਰਜਿੰਦਰ ਸ਼ਰਮਾ, ਮਨਦੀਪ ਸ਼ਰਮਾ, ਜਸਬੀਰ ਜੱਸੀ , ਸਤੀਸ਼ ਬਾਗੀ, ਪਰਵਿੰਦਰ ਸਿੰਘ ਕੰਧਾਰੀ ਆਦਿ ਹਾਜਰ ਸਨ।

Prince

Read Previous

ਰੋਟਰੀ ਕਲੱਬ ਫਰੀਦਕੋਟ 2022-23 ਲਈ ਟੀਮ ਦਾ ਕੀਤਾ ਗਠਨ।

Read Next

ਸਰਕਾਰ ਮੁਹੱਲਾ ਕਲੀਨਿਕ ਖੋਲ੍ਹਣ ਤੋਂ ਪਹਿਲਾਂ ਐਮ.ਪੀ.ਏ.ਪੀ ਦੇ ਮੈਂਬਰਾਂ ਵੱਲ ਜ਼ਰੂਰ ਝਾਤ ਮਾਰੇ – ਸੰਧੂ

Leave a Reply

Your email address will not be published. Required fields are marked *