
20 ਦਿਨਾਂ ’ਚ 6 ਕਿਲੋਗ੍ਰਾਮ ਭਾਰ ਵਜ਼ਨ ਘਟਾਓ ਤੇ 11,000 ਦਾ ਇਨਾਮ ਜਿੱਤੋ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 1 ਅਗਸਤ -ਐੱਫ਼.ਟੀ.ਟੀ.ਪੀ.ਜ਼ਿੰਮ ਫ਼ਰੀਦਕੋਟ ਵੱਲੋਂਫ਼ਰੀਦਕੋਟ ਵਾਸੀਆਂ ਨੂੰ ਸਿਹਤਮੰਦ ਬਣਾਉਣ ਅਤੇ ਖੁਸ਼ਹਾਲ ਬਣਾਉਣ ਦੇ ਉਦੇਸ਼ ਨਾਲ ਇੱਕ ਚੈਲਿੰਜ਼ ਪ੍ਰੋਗਰਾਮ ਲਾਂਚ ਕੀਤਾ ਗਿਆ। ਇਸ ਪ੍ਰੋਗਰਾਮ ਤਹਿਤ 20 ਦਿਨਾਂ ’ਚ 6 ਕਿਲੋਗ੍ਰਾਮ ਭਾਰ ਘਟਾਉਣ ਦੀ ਚਣੌਤੀ ਮਹਿਲਾਵਾਂ ਅਤੇ ਲੜਕੀਆਂ ਨੂੰ ਦਿੱਤੀ ਗਈ। ਇਸ ਪ੍ਰੋਗਰਾਮ ’ਚ 25 ਮਹਿਲਾਵਾਂ ਅਤੇ ਲੜਕੀਆਂ ਨੇ ਚੈਲਿਜ਼ ਕਬੂਲ ਕਰਦਿਆਂ ਪੂਰੇ ਜੋਸ਼ ਅਤੇ ਦਿਲਚਸਪੀ ਨਾਲ ਭਾਗ ਲਿਆ। ਇਸ ਪ੍ਰੋਗਰਾਮ ਦੌਰਾਨ 5 ਟਰੇਨਰਜ਼/ਕੋਚਾ ਵੱਲੋਂ ਹਰ ਪ੍ਰਤੀਭਾਗੀ ਦੀ ਜ਼ਰੂਰਤ ਅਤੇ ਫ਼ਲੈਕਸੀਬਿਲਿਟੀ ਨੂੰ ਧਿਆਨ ’ਚ ਰੱਖਦਿਆਂ ਕਾਰਡੀਓ ਟਰੇਨਿੰਗ, ਸਟ੍ਰੈਂਥ ਟਰੇਨਿੰਗ, ਕਰਾਸ ਫ਼ਿੱਟ ਟਰੇਨਿੰਗ, ਪੀਲੈਟਿਸ ਟਰੇਨਿੰਗ, ੲੈਰੋਬਿਕਸ ਆਦਿ ਰੋਜ਼ਾਨਾ 2 ਘੰਟੇ ਕਰਵਾਏ ਗਏ। ਹਰ ਇੱਕ ਪ੍ਰਤੀਭਾਗੀ ਨੂੰ ਡਾਈਟ-ਪਲਾਨ ਅਨੁਸਾਰ ਖਾਣ-ਪੀਣ ਦੀ ਤਾਕੀਦ ਕੀਤੀ ਗਈ। ਇਸ ਪ੍ਰਤੀਯੋਗਤਾ ’ਚ ਭਾਗ ਲੈਣ ਵਾਲੇ ਸਾਰੇ ਪ੍ਰਤੀਭਾਗੀਆਂ ਦਾ ਪਹਿਲੇ ਦਿਨ ਭਾਰ ਤੋਲਿਆ ਗਿਆ। \ ਸਾਰੀ ਟਰੇਨਿੰਗ ਮੁਕੰਮਲ ਹੋਣ ਤੇ 20ਵੇਂ ਦਿਨ ਡਾ.ਮਨਵਿੰਦਰ ਕੌਰ ਨੇ 9 ਕਿਲੋਗ੍ਰਾਮ, ਅਮਾਨਤ ਕੌਰ ਨੇ 7.5 ਕਿਲੋਗ੍ਰਾਮ ਅਤੇ ਪਿ੍ਰੰਸੀਪਲ ਮਨਿੰਦਰ ਕੌਰ 6.4 ਕਿਲੋਗ੍ਰਾਮ ਭਾਰ ਘਟਾ ਕੇ ਰਿਕਾਰਡ ਕਾਇਮ ਕਰਦਿਆਂ 11,000-11,000 ਰੁਪਏ ਦੇ ਇਨਾਮ ਜਿੱਤੇ। ਇਨ੍ਹਾਂ ਜੇਤੂਆਂ ਨੂੰ ਐਫ਼.ਟੀ.ਟੀ.ਪੀ.ਜ਼ਿੰਮ ਦੇ ਮੈਨੇਜਿੰਗ ਡਾਇਰੈੱਕਟਰ ਭਾਸਕਰ ਸ਼ਰਮਾ, ਵਿਕਾਸ ਸ਼ਰਮਾ ਵੱਲੋਂ 11,000-11,000 ਦੇ ਨਗਦ ਇਨਾਮ ਦੇ ਨਾਲ-ਨਾਲ ਤਿੰਨ ਮਹੀਨਿਆਂ ਦੀ ਮੈਂਬਰਸ਼ਿਪ ਫ਼ੀਸ ਮੁਆਫ਼ ਕੀਤੀ ਗਈ। ਸ਼੍ਰੀ ਭਾਸ਼ਕਰ ਸ਼ਰਮਾ ਅਤੇ ਵਿਕਾਸ ਸ਼ਰਮਾ ਨੇ ਕਿਹਾ ਹਰ ਚਣੌਤੀ ਨੂੰ ਖਿੜੇਮਿੱਥੇ, ਸਮਰਪਿਤ ਭਾਵਨਾ ਨਾਲ ਜੇਕਰ ਸਵੀਕਾਰ ਕੀਤਾ ਜਾਵੇ ਤਾਂ ਨਤੀਜਾ ਹਮੇਸ਼ਾ ਹੀ ਪਾਜੇਟਿਵ ਆਉਂਦਾ ਹੈ। ਉਨ੍ਹਾਂ ਕਿਹਾ ਸਾਨੂੰ ਫ਼ਿਟ ਰਹਿ ਕੇ ਜੀਵਨ ਬਤੀਤ ਕਰਨ ਵਾਸਤੇ ਕੋਈ ਵੀ ਢੰਗ ਤਰੀਕਾ ਅਪਨਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸਿਹਤਮੰਦ ਰਹਿਣਾ ਸਭ ਲਈ ਜ਼ਰੂਰੀ ਹੈ। ਇਸ 20 ਰੋਜ਼ਾ ਪ੍ਰੋਗਰਾਮ ਦੀ ਸਫ਼ਲਤਾ ਲਈ ਡਾ.ਰਾਜਿੰਦਰ ਬਾਂਸਲ ਨੇ ਵੀ ਅਹਿਮ ਯੋਗਦਾਨ ਦਿੱਤਾ। ਇਸ ਮੌਕੇ ਪ੍ਰਤੀਯੋਗਤਾ ’ਚ ਭਾਗ ਲੈਣ ਵਾਲੇ ਸਾਰੇ ਪ੍ਰਤੀਭਾਗੀਆਂ ਨੂੰ ਪ੍ਰਮਾਣ ਪੱਤਰ ਤੇ ਯਾਦਗਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿੰਮ ਦੇ ਸਮੂਹ ਸਟਾਫ਼ ਨੇ ਜੇਤੂ ਪ੍ਰਤੀ ਭਾਗੀਆਂ ਨੂੰ ਵਧਾਈ ਦਿੱਤੀ।