
ਟੈਕਸ ਬਾਰ ਐਸੋਸੀਏਸ਼ਨ ਵੱਲੋਂ ਇਨਕਮ ਟੈਕਸ ਅਫਸਰਾਂ ਨੂੰ ਕੀਤਾ ਸਨਮਾਨਿਤ।
ਫਰੀਦਕੋਟ, 27 ਅਗਸਤ – ਟੈਕਸ ਬਾਰ ਐਸੋਸੀਏਸ਼ਨ ਵੱਲੋਂ ਬਾਬਾ ਸ਼ੇਖ ਫਰੀਦ ਜੀ ਦੀ ਧਰਤੀ ਫਰੀਦਕੋਟ ਵਿਖੇ ਇਨਕਮ ਟੈਕਸ ਦੇ ਆਏ ਨਵੇਂ ਅਫਸਰ ਨਰੇਸ਼ ਬਾਂਸਲ ਅਤੇ ਰਵੀ ਗਰਗ ਨੂੰ ਜਿਲ੍ਹਾ ਪ੍ਰਧਾਨ ਗਗਨ ਸੁਖੀਜਾ ਦੀ ਅਗਵਾਈ ਹੇਠ ਸਮੂਹ ਟੈਕਸ ਬਾਰ ਐਸੋਸੀਏਸ਼ਨ ਵੱਲੋਂ ਵਧਾਈ ਦਿੱਤੀ ਗਈ ਉੱਥੇ ਟੈਕਸ ਖਪਤਕਾਰਾਂ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਸੰਬੰਧੀ ਵਿਚਾਰ ਚਰਚਾ ਵੀ ਕੀਤੀ ਗਈ।ਇਸ ਮੌਕੇ ਤੇ ਟੈਕਸ ਅਫਸਰ ਨਰੇਸ਼ ਬਾਂਸਲ ਅਤੇ ਰਵੀ ਗਰਗ ਨੇ ਟੈਕਸ ਬਾਰ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਤੇ ਕਿਹਾ ਟੈਕਸ ਖਪਤਕਾਰਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ ਅਤੇ ਇਨਕਮ ਟੈਕਸ ਬਾਰ ਐਸੋਸੀਏਸ਼ਨ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਐਡਵੋਕੇਟ ਮੁਨੀਸ਼ ਮਹੇਸ਼ਵਾਰੀ ਉਪ ਪ੍ਰਧਾਨ, ਐਡਵੋਕੇਟ ਭੂਸ਼ਣ ਬਾਂਸਲ, ਉਪ ਪ੍ਰਧਾਨ, ਐਡਵੋਕੇਟ ਅਨੁਜ ਗੁਪਤਾ ਸੈਕਟਰੀ, ਰੋਹਿਤ ਬਾਂਸਲ ਕੈਸ਼ੀਅਰ, ਐਡਵੋਕੇਟ ਵਿਨੈ ਗੁਪਤਾ, ਐਡਵੋਕੇਟ ਅਨਿਲ ਗੋਇਲ, ਐਡਵੋਕੇਟ ਜੇ ਕੇ ਗਰਗ , ਐਡਵੋਕੇਟ ਆਸ਼ੀਸ਼ ਬਿੱਲਾ, ਐਡਵੋਕੇਟ ਸੰਜੀਵ ਅਰੋੜਾ, ਐਡਵੋਕੇਟ ਗੌਤਮ ਬਾਂਸਲ, ਐਡਵੋਕੇਟ ਸੰਦੀਪ ਮਿੱਤਲ, ਐਡਵੋਕੇਟ ਰਜਨੀਸ਼ ਗਰੋਵਰ, ਐਡਵੋਕੇਟ ਪ੍ਰਦੀਪ ਗੋਇਲ ਆਦਿ ਹਾਜ਼ਰ ਸਨ।