
ਦਿਲ ਦੀਆਂ ਬਿਮਾਰੀਆਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ।
ਪਰਵਿੰਦਰ ਸਿੰਘ ਕੰਧਾਰੀਫਰੀਦਕੋਟ – 27 ਅਗਸਤ – ਮਾਲਵੇ ਦੇ ਮਸ਼ਹੂਰ ਡਾਕਟਰ ਗੁਰਪ੍ਰੀਤ ਸਿੰਘ ਐਮ ਡੀ ਮੈਡੀਸਿਨ ਅਤੇ ਡੀ ਐੱਮ ਕਾਰਡੀਓਲੌਜੀ ਗੁਰੂ ਨਾਨਕ ਕਾਰਡੀਅਕ ਕੇਅਰ ਫਰੀਦਕੋਟ ਵੱਲੋਂ ਪਿੰਡ ਤੂਤ ਵਿਖੇ ਮੁਫ਼ਤ ਕੈਂਪ ਲਗਾਇਆ ਗਿਆ ਜਿਸ ਵਿੱਚ ਡਾਕਟਰ ਗੁਰਪ੍ਰੀਤ ਸਿੰਘ ਨੇ ਕੈਂਪ ਵਿੱਚ ਹਾਜ਼ਰੀਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੁਸ਼ਹਾਲ ਜ਼ਿੰਦਗੀ ਤਨ ਅਤੇ ਮਨ ਦੀ ਤੰਦਰੁਸਤੀ ਤੇ ਨਿਰਭਰ ਕਰਦੀ ਹੈ ਅਤੇ ਇਸ ਤੋਂ ਵੱਡੀ ਕੋਈ ਨਿਆਮਤ ਨਹੀਂ ਹੈ। ਉਹਨਾਂ ਨੇ ਸਮੂਹ ਮਰੀਜਾਂ ਨੂੰ ਸਾਦਾ ਤੇ ਸੁੰਤੁਲਿਤ ਭੋਜਨ ਖਾਣ ਦੇ ਨਾਲ ਨਾਲ ਕਸਰਤ ਜਾਂ ਸੈਰ ਦੀ ਆਦਤ ਪਾਉਣ ਦੀ ਵੀ ਸਲਾਹ ਦਿੱਤੀ। ਇਸ ਮੌਕੇ ਡਾਕਟਰ ਹਰਚਰਨ ਸਿੰਘ, ਡਾਕਟਰ ਗੁਰਪ੍ਰੀਤ ਕੌਰ, ਸਿਮਰਨਜੀਤ ਕੌਰ ਅਤੇ ਜਗਰੂਪ ਸਿੰਘ ਤੋਂ ਇਲਾਵਾ ਬਾਬਾ ਬੋਹੜ ਸਿੰਘ ਪਿੰਡ ਤੂਤ, ਸਾਬਕਾ ਸਰਪੰਚ ਪਿੰਡ ਝਾੜੀਵਾਲਾ ਤੋਂ ਸੁਖਦੇਵ ਸਿੰਘ ਬਰਾੜ, ਸਾਬਕਾ ਸਰਪੰਚ ਪਿੰਡ ਪੱਖੀ ਖੁਰਦ ਤੋਂ ਮੱਖਣ ਸਿੰਘ ਗਿੱਲ, ਗਮਦੂਰ ਸਿੰਘ ਬਾਠ ਪਿੰਡ ਤੂਤ, ਜਗਮੰਦਰਪਾਲ ਸਿੰਘ ਸੰਧੂ ਸਾਬਕਾ ਸਰਪੰਚ ਪਿੰਡ ਸਾਈਆਂ ਵਾਲਾ ਅਤੇ ਬਖ਼ਸ਼ੀਸ਼ ਸਿੰਘ ਉਰਫ ਬੀਸਾ ਸੰਧੂ ਸਾਈਆਂ ਵਾਲਾ ਆਦਿ ਹਾਜ਼ਰ ਸਨ।