ਅੱਜ ਸਮਾਂ ਮੰਗ ਕਰਦਾ ਹੈ ਕਿ ਅਸੀਂ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਸੇਵਾ ਕਰੀਏ: ਡਾ.ਰੂਹੀ ਦੁੱਗ

ਅੱਜ ਸਮਾਂ ਮੰਗ ਕਰਦਾ ਹੈ ਕਿ ਅਸੀਂ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਸੇਵਾ ਕਰੀਏ: ਡਾ.ਰੂਹੀ ਦੁੱਗ
ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ ਲਗਾਏ ਅੱਖਾਂ ਦੀ ਜਾਂਚ ਦੇ ਮੁਫ਼ਤ ਚੈਕਅੱਪ ਕੈਂਪ ’ਚ 513 ਮਰੀਜ਼ਾਂ ਦੀ ਜਾਂਚ 
114 ਲੋੜਵੰਦ ਮਰੀਜ਼ਾਂ ਦੇ ਪਾਏ ਜਾਣਗੇ ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ ਮੁਫ਼ਤ ਲੈਂਜ 
ਫਰੀਦਕੋਟ, 30 ਅਕਤੂਬਰ – ( ਪਰਵਿੰਦਰ ਸਿੰਘ ਕੰਧਾਰੀ ) ਲਾਇਨਜ਼ ਕਲੱਬ ਫਰੀਦਕੋਟ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਖਾਂ ਦੇ ਮੁਫ਼ਤ ਚੈੱਕਅੱਪ ਅਤੇ ਲੈਂਜ ਪਾਉਣ ਦਾ ਕੈਂਪ ਅੱਜ ਸਵ.ਜੋਗਿੰਦਰ ਸਿੰਘ ਬਰਾੜ ਦੀ ਮਿੱਠੀ ਯਾਦ ’ਚ ਲਾਇਨਜ਼ ਭਵਨ ਫ਼ਰੀਦਕੋਟ ਵਿਖੇ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੇ ਕੀਤਾ। ਇਸ ਮੌਕੇ ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਾਨੂੰ ਵੀ ਸਭ ਨੂੰ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿ ਲੋੜਵੰਦਾਂ ਲੋਕਾਂ ਦੀ ਸੇਵਾ ਅਤੇ ਸਹਾਇਤਾ ਹੀ ਅਸਲ ਮਾਨਵਤਾ ਹੈ। ਕੈਂਪ ਦੀ ਪ੍ਰਧਾਨਗੀ ਨਰਿੰਦਰਪਾਲ ਸਿੰਘ ਨਿੰਦਾ ਪ੍ਰਧਾਨ ਨਗਰ ਕੌਂਸਲ ਫ਼ਰੀਦਕੋਟ ਨੇ ਕੀਤੀ। ਸਤਿਕਾਰਿਤ ਮਹਿਮਾਨ ਵਜੋਂ ਰਵਿੰਦਰ ਸਿੰਘ ਸੱਗੜ ਵਾਈਸ ਡਿਸਟਿ੍ਰਕ ਗਵਰਨਰ-2 ਜ਼ਿਲਾ 321ਐੱਫ਼, ਡਾ.ਚੰਦਰ ਸ਼ੇਖਰ ਕੱਕੜ ਸੀਨੀਅਰ ਮੈਡੀਕਲ ਅਫ਼ਸਰ ਫ਼ਰੀਦਕੋਟ ਸ਼ਾਮਲ ਹੋਏ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਵਜੋਂ ਕੈਂਪ ਦੇ ਮੁੱਖ ਸਹਿਯੋਗੀ ਅਵਤਾਰ ਸਿੰਘ ਬਰਾੜ ਬੀੜ ਸਿੱਖਾਂਵਾਲਾ (ਕਨੇਡਾ), ਐਡਵੋਕੇਟ ਲਲਿਤ ਮੋਹਨ ਗੁਪਤਾ, ਮੋਹਨ ਸਿੰਘ ਬਰਾੜ ਪ੍ਰਵਾਸੀ ਭਾਰਤੀ, ਇੰਜਨੀਅਰ ਪਵਨ ਕੁਮਾਰ, ਤਾਜਬੀਰ ਸਿੰਘ ਜੌੜਾ, ਨਰੇਸ਼ ਮਿੱਤਲ ਮੁੱਖ ਪ੍ਰਬੰਧਕ ਆਈ ਕੇਅਰ ਸੈਂਟਰ ਜੈਤੋ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।                 ਪ੍ਰੋਗਰਾਮ ਦੀ ਸ਼ੁਰੂਆਤ ’ਚ ਕਲੱਬ ਦੇ ਜਨਰਲ ਸਕੱਤਰ ਭੁਪਿੰਦਰਪਾਲ ਸਿੰਘ ਨੇ ਪ੍ਰਥਾਨਾ ਪੇਸ਼ ਕੀਤੀ। ਲਾਇਨਜ਼ ਕਲੱਬਾਂ ਪੰਜਾਬ ਦੇ ਕੋਆਰਡੀਨੇਟਰ ਰਜਨੀਸ਼ ਗਰੋਵਰ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ ਕਲੱਬ ਵੱਲੋਂ ਪਿਛਲੇ 45 ਸਾਲਾਂ ਤੋਂ ਨਿਰੰਤਰ ਇਹ 49ਵਾਂ ਮੁਫ਼ਤ ਚੈੱਕਅੱਪ ਅਤੇ ਆਪ੍ਰੇਸ਼ਨਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ। ਕਲੱਬ ਪ੍ਰਧਾਨ ਗੁਰਚਰਨ ਸਿੰਘ ਗਿੱਲ ਨੇ ਇਸ ਮੌਕੇ ਦੱਸਿਆ ਕਿ ਇਸ ਕੈਂਪ ਲਈ ਅਵਤਾਰ ਸਿੰਘ ਬਰਾੜ ਕਨੇਡਾ ਵੱਲੋਂ 51000, ਨਰਿੰਦਰ ਸਿੰਘ ਮਿੰਟੂ ਜੌੜਾ ਕਨੇਡਾ ਵੱਲੋਂ 21000, ਐਡਵੋਕੇਟ ਲਲਿਤ ਮੋਹਨ ਗੁਪਤਾ ਵੱਲੋਂ ਸਾਰੀਆਂ ਦਵਾਈਆਂ ਦਾ ਖਰਚ, ਇੰਸਪੈੱਕਟਰ ਸੁਰਿੰਦਰ ਸਿੰਘ ਗਿੱਲ, ਇੰਜਨੀਅਰ ਪਵਨ ਕੁਮਾਰ ਸ਼ਰਮਾ, ਦਵਿੰਦਰ ਸਿੰਘ ਮਾਸਟਰ ਵਰਲਡ, ਦਯਾ ਇੰਮੀਗ੍ਰੇਸ਼ਨ ਸਰਵਿਸ ਦੇ ਮੈਨੇਜਿੰਗ ਡਾਇਰੈਕਟਰ ਇੰਜ.ਦਯਾ ਸਿੰਘ ਸੰਧੂ, ਆਸ਼ੀਰਵਾਦ ਇੰਮੀਗ੍ਰੇਸ਼ਨ ਵੱਲੋਂ ਕਲੱਬ ਦੀ ਸਹਾਇਤਾ ਕੀਤੀ ਗਈ ਹੈ। ਇਸ ਮੌਕੇ ਕੈਂਪ ਚੇਅਰਮੈਨ ਲੁਕੇਂਦਰ ਸ਼ਰਮਾ ਨੇ ਸਭ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਚੁਣੇ ਗਏ ਮਰੀਜ਼ਾਂ ਦੇ ਲੈਂਜ ਬਿਲਕੁਲ ਮੁਫ਼ਤ ਪਾਏ ਜਾਣਗੇ। ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਲੋਂੜੀਦੇ ਟੈਸਟ ਮੁਫ਼ਤ ਕੀਤੇ ਗਏ। ਮਰੀਜ਼ਾਂ ਦੀ ਰੋਟੀ-ਪਾਣੀ ਅਤੇ ਰਿਹਾਇਸ਼ ਦਾ ਪ੍ਰਬੰਧ ਕਲੱਬ ਵੱਲੋਂ ਕੀਤਾ ਗਿਆ। ਇਸ ਮੌਕੇ ਕੋ-ਚੇਅਰਮੈਨ ਗੁਰਮੇਲ ਸਿੰਘ ਜੱਸਲ, ਦਯਾ ਸਿੰਘ ਸੰਧੂ ਨੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਮੰਚ ਸੰਚਾਲਨ ਕਲੱਬ ਦੇ ਮੀਡੀਆ ਸਲਾਹਕਾਰ ਜਸਬੀਰ ਸਿੰਘ ਜੱਸੀ ਨੇ ਕੀਤਾ। ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਡਾ.ਵਿਕਾਸ ਕੁਮਾਰ, ਡਾ.ਗਮਦੂਰ ਸਿੰਘ ਵੱਲੋਂ ਕੀਤਾ ਗਿਆ।        ਇਸ ਮੌਕੇ ਨੈਸ਼ਨਲ ਯੂਥ ਵੈੱਲਫ਼ੇਅਰ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ, ਸਹਾਰਾ ਸੇਵਾ ਸੁਸਾਇਟੀ ਦੇ ਪ੍ਰਧਾਨ ਪ੍ਰਵੀਨ ਕਾਲਾ, ਸਮਾਜ ਸੇਵੀ ਮਾਸਟਰ ਗੁਰਮੇਲ ਸਿੰਘ, ਗੁਰਿੰਦਰ ਸਿੰਘ ਗੋਰਾ ਮੈਨੇਜਿੰਗ ਡਾਇਰੈਕਟਰ ਨੱਥਾ ਸਿੰਘ ਐਂਡ ਸੰਨਜ਼, ਸਮਾਜ ਸੇਵੀ ਨੈਬ ਸਿੰਘ ਪੁਰਬਾ, ਅਵਤਾਰ ਸਿੰਘ ਚੋਪੜਾ ਸ਼ਾਮਲ ਹੋਏ। ਕੈਂਪ ਦੀ ਸਫ਼ਲਤਾ ਲਈ ਲਾਇਨਜ਼ ਕਲੱਬ ਦੇ ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਗੁਰਮੇਲ ਸਿੰਘ ਜੱਸਲ, ਰਣਜੀਤ ਸਿੰਘ ਘੁਮਾਣਾ, ਅਮਰੀਕ ਸਿੰਘ ਖਾਲਸਾ, ਰਾਜਿੰਦਰ ਸਿੰਘ ਰੁਪਾਣਾ, ਐਡਵੋਕੇਟ ਸੁਨੀਲ ਚਾਵਲਾ, ਏ.ਪੀ.ਮੌਂਗਾ, ਬਲਜਿੰਦਰ ਸਿੰਘ ਬਰਾੜ ਪੀ.ਆਰ.ਓ, ਬਿਕਰਮਜੀਤ ਸਿੰਘ ਢਿੱਲੋਂ ਕੈਸ਼ੀਅਰ, ਇੰਜ.ਬਲਤੇਜ ਸਿੰਘ ਤੇਜੀ ਜੌੜਾ, ਲੈਕਚਰਾਰ ਹਰਜੀਤ ਸਿੰਘ, ਸਵਰਨ ਸਿੰਘ ਰੋਮਾਣਾ, ਚੰਦਨ ਕੱਕੜ, ਦਰਸ਼ਨ ਲਾਲ ਚੁੱਘ, ਸੁਖਪਾਲ ਸਿੰਘ ਢਿੱਲੋਂ, ਰਾਜਨ ਨਾਗਪਾਲ, ਦਵਿੰਦਰ ਧੀਂਗੜਾ, ਬੀਰਦਵਿੰਦਰ ਸਿੰਘ ਗਿੱਲ,ਵਿਮਲ ਚੌਧਰੀ,ਨਵਦੀਪ ਰਿੱਕੀ, ਸੁਧੀਰ ਕਟਿਆਲ, ਸਤੀਸ਼ ਗਾਬਾ, ਗਰੀਸ਼ ਮੁਖੀਜਾ,ਵਨੀਤ ਸੇਠੀ, ਅਨੁਜ ਗੁਪਤਾ, ਰਮਨ ਚਾਵਲਾ, ਮੋਹਿਤ ਗੁਪਤਾ, ਲੁਕਿੰਦਰ ਸ਼ਰਮਾ, ਭੁਪਿੰਦਰਪਾਲ ਸਿੰਘ ਨੇ ਅਹਿਮ ਭੂਮਿਕਾ ਅਦਾ ਕੀਤੀ

Prince

Read Previous

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਮੰਗ ਪੱਤਰ ਦਿੱਤਾ

Read Next

ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਤਿਸੰਗ ਸਮਾਗਮ ਕਰਵਾਇਆ

Leave a Reply

Your email address will not be published. Required fields are marked *