
ਸਵ:ਸੁਰਜੀਤ ਸਿੰਘ ਕੰਧਾਰੀ ਦੀ ਯਾਦ ’ਚ ਤੀਸਰਾ ਖੂਨਦਾਨ ਕੈਂਪ 31 ਨੂੰ
ਫ਼ਰੀਦਕੋਟ, 29 ਅਕਤੂਬਰ – ( ਪਰਵਿੰਦਰ ਸਿੰਘ ਕੰਧਾਰੀ ) ਰੋਟਰੀ ਕਲੱਬ ਦੇ ਪ੍ਰਧਾਨ ਆਰਸ਼ ਸੱਚਰ ਅਤੇ ਸਕੱਤਰ ਅਰਵਿੰਦ ਛਾਬੜਾ ਨੇ ਦੱਸਿਆ ਕਿ ਹੈਲਥ ਫ਼ਾਰ ਆਲ ਸੁਸਾਇਟੀ ਦੇ ਪ੍ਰਧਾਨ ਡਾ.ਵਿਸ਼ਵਦੀਪ ਗੋਇਲ ਅਤੇ ਅਰੋਗਿਆ ਭਾਰਤੀ ਦੇ ਡਾ.ਚੰਦਰ ਸ਼ੇਖਰ ਕੱਕੜ ਦੇ ਸਹਿਯੋਗ ਦੇ ਨਾਲ ਸਵ: ਸੁਰਜੀਤ ਸਿੰਘ ਕੰਧਾਰੀ ਦੀ ਨਿੱਘੀ ਯਾਦ ’ਚ ਤੀਸਰਾ ਖੂਨਦਾਨ ਕੈਂਪ 31 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 1: 00 ਵਜੇ ਤੱਕ ਜਿੰਦਲ ਹੈਲਥ ਲੈਬ, ਗੁਰੂ ਨਾਨਕ ਕਾਲੌਨੀ, ਗਲੀ ਨੰਬਰ 5, ਫ਼ਰੀਦਕੋਟ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਇਸ ਕੈਂਪ ਦੇ ਚੇਅਰਮੈਨ ਬਰਜਿੰਦਰ ਸਿੰਘ ਸੇਠੀ ਅਤੇ ਕੋ-ਚੇਅਰਮੈਨ ਰਵੀ ਬਾਂਸਲ ਰਾਈਸ ਮਿਲਰਜ਼ ਹੋਣਗੇ। ਉਨ੍ਹਾਂ ਦੱਸਿਆ ਜ਼ਿੰਦਲ ਲੈੱਬ ਦੇ ਮੈਨੇਜਿੰਗ ਡਾਇਰੈਕਟਰ ਡਾ.ਦਾਨਿਸ਼ ਜਿੰਦਲ ਦੇ ਸਹਿਯੋਗ ਨਾਲ ਸਾਰੀਆਂ ਤਿਆਰੀਆਂ ਮੁੰਕਮਲ ਹੋ ਚੁੱਕੀਆਂ ਹਨ।